Major train accident in Taiwan : ਤਾਈਵਾਨ ਦੇ ਪੂਰਵੀ ਤੱਟ ‘ਤੇ ਵੱਡਾ ਰੇਲ ਹਾਦਸਾ ਹੋ ਗਿਆ, ਜਿਸ ਵਿੱਚ ਗੱਡੀ ਦੇ ਲੀਹੋਂ ਲੱਥਣ ਨਾਲ 48 ਮੁਸਾਫਰਾਂ ਦੀ ਮੌਤ ਹੋ ਗਈ, ਜਦਕਿ 66 ਦੇ ਲਗਗ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਰੇਲ ਗੱਡੀ ਵਿੱਚ 500 ਦੇ ਕਰੀਬ ਮੁਸਾਫਰ ਸਵਾਰ ਸਨ। ਇਹ ਹਾਦਸਾ ਚਾਰ ਦਿਨ ਦੇ ਟਾਂਬ ਸਪੀਵਿੰਗ ਫੈਸਟਿਵਲ ਦੇ ਪਹਿਲੇ ਦਿਨ ਹੋਈ ਹੈ। ਖਬਰਾਂ ਮੁਤਾਬਕ ਇੱਕ ਟਰੱਕ ਇੱਕ ਖੜ੍ਹੀ ਚੱਟਾਨ ਤੋਂ ਲੰਘਦੇ ਹੋਏ ਹੇਠਾਂ ਆ ਡਿੱਗਿਆ ਅਤੇ ਇਥੇ ਸੁਰੰਗ ਤੋਂ ਨਿਕਲ ਰਹੀ ਗੱਡੀ ਉਸ ਨਾਲ ਟਕਰਾ ਗਈ। ਰੇਲ ਗੱਡੀ ਦਾ ਵਧੇਰੇ ਹਿੱਸਾ ਸੁਰੰਗ ਵਿੱਚ ਫਸ ਗਿਆ ਜਿਸ ਕਾਰਨ ਮੁਸਾਫਰਾਂ ਲਈ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਮੁਸਾਫਰਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਣ ਲਈ ਦਰਵਾਜ਼ਿਆਂ, ਖੜਕੀਆਂ ਤੇ ਛੱਤ ‘ਤੇ ਚੜ੍ਹਣ ਲਈ ਮਜਬੂਰ ਹੋਣਾ ਪਿਆ।
ਹਾਦਸਾ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਤੋਰੋਕੋ ਜਾਰਜ ਇਲਾਕੇ ਦੇ ਕੋਲ ਸਵੇਰੇ 9 ਵਜੇ ਦੇ ਕੋਲ ਵਾਪਰਿਆ। ਹੁਆਲਿਅਨ ਕਾਊਂਟੀ ਦੇ ਬਚਾਅ ਵਿਭਾਗ ਮੁਤਾਬਕ ਰੇਲ ਗੱਡੀ ਦੇ ਸੁਰੰਗ ਤੋਂ ਬਾਹਰ ਆਉਂਦੇ ਸਮੇਂ ਟਰੱਕ ਉਪਰੋਂ ਡਿੱਗਿਆ ਜਿਸ ਨਾਲ ਸ਼ੁਰੂ ਦੇ ਪੰਜ ਡੱਬਿਆਂ ਨੂੰ ਵਧੇਰੇ ਨੁਕਸਾਨ ਪਹੁੰਚਿਆ ਹੈ। ਹਾਦਸੇ ਵਿੱਚ ਡੱਬੇ ਦਾ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਉਖੜ ਕੇ ਨਾਲ ਦੀ ਸੀਟ ‘ਤੇ ਆ ਡਿੱਗਿਆ। ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਟਵੀਟ ਕਰਕੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਚਾਅ ਕੰਮਾਂ ਵਿੱਚ ਲਗਾ ਦਿੱਤਾ ਗਿਆ ਹੈ। ਅਸੀਂ ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ਨੂੰ ਦੇਖਦੇ ਹੋਏ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਭ ਕੁਝ ਕਰਾਂਗੇ।