ਮਹਾਰਾਸ਼ਟਰ ਵਿੱਚ ਇੱਕ ਘਰ ਵਿੱਚ ਤਿਉਹਾਰ ਦਾ ਰੰਗ ਮਾਤਮ ਵਿੱਚ ਬਦਲ ਗਿਆ। ਗਰਬਾ ਖੇਡਣ ਦੌਰਾਨ ਪਿਓ-ਪੁੱਤ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਾਲਘਰ ‘ਚ 35 ਸਾਲਾਂ ਮਨੀਸ਼ ਨਰਪਜੀ ਸੋਨੀਗਰਾ ਸ਼ਨੀਵਾਰ ਰਾਤ ਇਲਾਕੇ ਦੇ ਗਲੋਬਲ ਸਿਟੀ ਕੰਪਲੈਕਸ ‘ਚ ਗਰਬਾ ਖੇਡ ਰਿਹਾ ਸੀ। ਫਿਰ ਉਹ ਬੇਹੋਸ਼ ਹੋ ਗਿਆ।
ਉਸ ਦੇ ਪਿਤਾ ਨਰਪਜੀ ਸੋਨੀਗਰਾ (66 ਸਾਲ) ਪੁੱਤਰ ਨੂੰ ਤੁਰੰਤ ਹਸਪਤਾਲ ਲੈ ਗਏ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਖਬਰ ਮਿਲਦੇ ਹੀ ਪਿਤਾ ਨੂੰ ਵੀ ਹਸਪਤਾਲ ‘ਚ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਵੀ ਮੌਤ ਹੋ ਗਈ। ਮਨੀਸ਼ ਦਾ ਤਿੰਨ ਮਹੀਨੇ ਪਹਿਲਾਂ 24 ਜੂਨ 2022 ਨੂੰ ਵਿਆਹ ਹੋਇਆ ਸੀ।
ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਦੇਰ ਰਾਤ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸ ਦੇ ਦੁਖੀ ਪਿਤਾ ਨਰਪਤ ਹਰਕਚੰਦ ਸੋਨੀਗਰਾ (66) ਨੇ ਵੀ ਦਮ ਤੋੜ ਦਿੱਤਾ, ਦੋਹਾਂ ਦੀ ਮੌਤ ਨਾਲ ਪੂਰੀ ਕਾਲੋਨੀ ਵਿੱਚ ਮਾਤਮ ਛਾਇਆ ਹੋਇਆ ਹੈ।
ਨਰਪਤ ਸੋਨੀਗਰਾ ਦੇ ਪੁੱਤਰ ਰਾਹੁਲ ਅਤੇ ਭਰਾ ਨਾਗਰਾਜ ਹਰਕਚੰਦ ਸੋਨੀਗਰਾ ਨੇ ਦੱਸਿਆ ਕਿ ਪਰਿਵਾਰ ਰਾਜਸਥਾਨ ਦੇ ਮਰੂਧਰ ਦਾ ਰਹਿਣ ਵਾਲਾ ਸੀ ਅਤੇ ਗੋਦਵਦ ਓਸਵਾਲ ਜੈਨ ਭਾਈਚਾਰੇ ਨਾਲ ਸਬੰਧਤ ਸੀ। ਮ੍ਰਿਤਕ ਪਿਓ-ਪੁੱਤ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ ਨੂੰ ਵਿਰਾਰ ਕਸਬੇ ‘ਚ ਕਰ ਦਿੱਤਾ ਗਿਆ, ਜਦਕਿ ਪੁਲਸ ਨੇ ਇਸ ਮਾਮਲੇ ‘ਚ ਦੁਰਘਟਨਾ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : CU ਵੀਡੀਓ ਕਾਂਡ, ਦੋਸ਼ੀ ਫੌਜੀ ਦਾ ਰਿਮਾਂਡ ਵਧਿਆ, ਰੰਕਜ ਦੀ ਜ਼ਮਾਨਤ ‘ਤੇ ਪੁਲਿਸ ਨੂੰ ਨੋਟਿਸ
ਮਹਾਰਾਸ਼ਟਰ ਦੇ ਆਨੰਦ ਜ਼ਿਲ੍ਹੇ ਵਿੱਚ ਵੀ ਸ਼ੁੱਕਰਵਾਰ ਰਾਤ ਗਰਬਾ ਖੇਡਦੇ ਹੋਏ ਵਰਿੰਦਰ ਸਿੰਘ ਰਾਜਪੂਤ (21) ਦੀ ਮੌਤ ਹੋ ਗਈ। ਤਾਰਾਪੁਰ ਇਲਾਕੇ ਦੀ ਸ਼ਿਵ ਸ਼ਕਤੀ ਸੋਸਾਇਟੀ ‘ਚ ਡਾਂਸ ਕਰਦੇ ਸਮੇਂ ਉਸ ਨੂੰ ਚੱਕਰ ਆ ਗਿਆ ਅਤੇ ਡਿੱਗ ਪਿਆ। ਸੁਸਾਇਟੀ ਦੇ ਲੋਕ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਡਾਕਟਰ ਨੇ ਦੱਸਿਆ ਕਿ ਉਸ ਨੂੰ ਅਟੈਕ ਹੋਇਆ ਹੈ। ਘਟਨਾ 30 ਸਤੰਬਰ ਦੀ ਹੈ ਪਰ ਹੁਣ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਰਿੰਦਰ ਦੇ ਦੋਸਤ ਨੇ ਇਹ ਵੀਡੀਓ ਬਣਾਈ ਹੈ। ਉਸ ਨੇ ਦੱਸਿਆ ਕਿ ਵਰਿੰਦਰ ਦੋਸਤਾਂ ਦੇ ਕਹਿਣ ‘ਤੇ ਹੀ ਗਰਬਾ ਖੇਡਣ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: