ਸਵਿਟਜ਼ਰਲੈਂਡ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਕੰਪਨੀ ‘ਚ 720 ਡਿਗਰੀ ਤਾਪਮਾਨ ‘ਤੇ ਉਬਲਦੇ ਐਲੂਮੀਨੀਅਮ ਦੇ ਟੱਬ ‘ਚ ਡਿੱਗਣ ਤੋਂ ਬਾਅਦ ਵੀ 25 ਸਾਲਾ ਕਰਮਚਾਰੀ ਚਮਤਕਾਰੀ ਢੰਗ ਨਾਲ ਬਚ ਗਿਆ। ਕੰਪਨੀ ਦਾ ਮੁਲਾਜ਼ਮ ਜਿਸ ਐਲੂਮੀਨੀਅਮ ਦਾ ਟੱਬ ‘ਚ ਡਿੱਗਿਆ ਸੀ, ਉਹ ਖੂਹ ਵਰਗਾ ਲੱਗਦਾ ਹੈ। ਹੁਣ ਲੋਕ ਹੈਰਾਨ ਹਨ ਕਿ ਖੂਹ ਵਰਗੇ ਐਲੂਮੀਨੀਅਮ ਦੇ ਟੱਬ ‘ਚ ਡਿੱਗਣ ਤੋਂ ਬਾਅਦ ਵੀ ਕਰਮਚਾਰੀ ਨੇ ਮੌਤ ਨੂੰ ਕਿਵੇਂ ਮਾਤ ਦੇ ਦਿੱਤੀ। ਪੁਲਿਸ ਨੇ ਫੇਸਬੁੱਕ ਪੋਸਟ ਲਿਖ ਕੇ ਘਟਨਾ ਦੀ ਜਾਣਕਾਰੀ ਦਿੱਤੀ ਹੈ।
ਘਟਨਾ ਬੀਤੇ ਬੁੱਧਵਾਰ ਯਾਨੀ 9 ਨਵੰਬਰ ਦੀ ਹੈ। ਜਦੋਂ 25 ਸਾਲਾ ਕਰਮਚਾਰੀ (ਇਲੈਕਟਰੀਸ਼ੀਅਨ) ਆਪਣੀ ਟੀਮ ਦੇ ਬਾਕੀ ਮੈਂਬਰਾਂ ਨਾਲ ਭੱਠੀ ‘ਤੇ ਕੁਝ ਕੰਮ ਕਰਨ ਗਿਆ ਸੀ, ਪਰ ਬਦਕਿਸਮਤੀ ਨਾਲ ਉਹ ਤੇਜ਼ ਤਾਪਮਾਨ ਵਾਲੀ ਭੱਠੀ ‘ਚ ਡਿੱਗ ਗਿਆ। ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਸਰੀਰ ਕਾਫੀ ਸੜ ਗਿਆ ਹੈ ਅਤੇ ਉਸ ਨੂੰ ਸੱਟਾਂ ਆਈਆਂ ਹਨ। ਉਨ੍ਹਾਂ ਨੇ ਫੇਸਬੁੱਕ ‘ਤੇ ਉਸ ਟੱਬ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਥੇ ਹਾਦਸਾ ਹੋਇਆ ਹੈ।
ਯੂਕੇ ਆਧਾਰਿਤ ਰਿਪੋਰਟ ਮੁਤਾਬਕ ਘਟਨਾ ਵੇਲੇ ਨੌਜਵਾਨ ਆਪਣੇ ਸਾਥੀ ਨਾਲ ਭੱਠੀ ਦੇ ਉੱਪਰ ਕੰਮ ਕਰ ਰਿਹਾ ਸੀ। ਜਿਸ ਫੈਕਟਰੀ ‘ਚ ਇਹ ਹਾਦਸਾ ਹੋਇਆ ਹੈ, ਉਹ ਉੱਤਰ-ਪੂਰਬੀ ਸਵਿਟਜ਼ਰਲੈਂਡ ਦੇ ਸੇਂਟ ਗੈਲੇਨ ‘ਚ ਸਥਿਤ ਹੈ। ਹਾਲਾਂਕਿ ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਫੇਸਬੁੱਕ ‘ਤੇ ਅੱਗੇ ਕਿਹਾ ਕਿ ਇਲੈਕਟ੍ਰੀਸ਼ੀਅਨ ਐਲੂਮੀਨੀਅਮ ਵਿੱਚ ਗੋਡਿਆਂ ਤੱਕ ਡੁੱਬਿਆ ਹੋਇਆ ਸੀ ਪਰ ਉਹ ਆਪਣੇ ਆਪ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ : ਵਿਦੇਸ਼ ਮੰਤਰਾਲੇ ਦਾ ਡਰਾਈਵਰ ਗ੍ਰਿਫਤਾਰ, ਪਾਕਿਸਤਾਨ ਲਈ ਕਰ ਰਿਹਾ ਸੀ ਜਾਸੂਸੀ
ਭੱਠੀ ਤੋਂ ਬਾਹਰ ਨਿਕਲਣ ਤੋਂ ਬਾਅਦ ਨੌਜਵਾਨ ਦੇ ਇਲਾਜ ਲਈ ਕੰਪਨੀ ਦੀਆਂ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਅਤੇ ਫਿਰ ਉਸਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਇਲੈਕਟ੍ਰੀਸ਼ੀਅਨ ਦੇ ਗੰਭੀਰ ਰੂਪ ‘ਚ ਸੜ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ। ਪੁਲਿਸ ਹੁਣ ਘਟਨਾ ਦੀ ਜਾਂਚ ਕਰ ਰਹੀ ਹੈ ਤਾਂਕਿ ਹਾਦਸੇ ਦੇ ਪਿੱਛੇ ਦੀ ਮੁੱਖ ਵਜ੍ਹਾ ਪਤਾ ਲੱਗ ਸਕੇ।
ਵੀਡੀਓ ਲਈ ਕਲਿੱਕ ਕਰੋ -: