Mann targets Captain Sarkar : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਲਈ ਬਿਜਲੀ ਬੋਰਡ (ਪੀਐਸਪੀਸੀਐਲ) ਦਾ ਕੈਸ਼ ਕਾਊਂਟਰ ਖੋਲ੍ਹਣ ਦਾ ਵਿਰੋਧ ਕਰਦਿਆਂ ਲੌਕਡਾਊਨ ਸਮੇਂ ਦਾ ਬਿਜਲੀ ਬਿੱਲ ਪੂਰੀ ਤਰ੍ਹਾਂ ਮੁਆਫ਼ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ। ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਲੋਕਾਂ ‘ਤੇ ਲੋਕ ਵਿਰੋਧੀ ਫੈਸਲੇ ਥੋਪ ਰਹੀ ਹੈ, ਇਹ ਸਪੱਸ਼ਟ ਹੈ ਕਿ ਸਰਕਾਰ ਲੋਕਾਂ ਲਈ ਨਹੀਂ ਹੈ, ਬਲਕਿ ਸਰਕਾਰ ਦੇ ਪਹੀਏ ਨੂੰ ਚਲਾਉਣ ਲਈ ਲੋਕਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਸਰਕਾਰ ਸ਼ਰਾਬ ਦੀ ਹੋਮ ਡਿਲੀਵਰੀ ਕਰਵਾਉਣ ਲਈ ਕਾਹਲੀ ਪਈ ਹੈ ਪਰ ਬਿਜਲੀ ਦਾ ਬਿੱਲ ਇਕੱਠਾ ਕਰਨ ਲਈ ਕੈਸ਼ ਕਾਊਂਟਰ ਖੋਲ ਕੇ ਲੋਕਾਂ ਨੂੰ ਲਾਈਨਾਂ ਵਿਚ ਖੜ੍ਹਾ ਕਰਨ ਜਾ ਰਹੀ ਹੈ।
ਭਗਵੰਤ ਮਾਨ ਨੇ ਮੰਗ ਕੀਤੀ ਕਿ ਲੌਕਡਾਊਨ ਕਾਰਨ ਸਾਰੇ ਕੰਮਕਾਰ ਬੰਦ ਪਏ ਹਨ ਅਜਿਹੀ ਸਥਿਤੀ ਵਿਚ ਵੱਡੇ-ਵੱਡੇ ਬਿਲ ਭਰਨਾ ਆਮ ਲੋਕਾਂ ਲਈ ਬਹੁਤ ਮੁਸ਼ਕਲ ਹੈ। ਅਜਿਹੀ ਸਥਿਤੀ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵਲੋਂ ਜਿਹੜੇ 2-3 ਮਹੀਨਿਆਂ ਤੋਂ ਬਿਜਲੀ ਦੀ ਬਿੱਲ ਭੇਜੇ ਗਏ ਹਨ ਉਹ ਪੂਰੀ ਤਰ੍ਹਾਂ ਤੋਂ ਮੁਆਫ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਕਾਰ ਵਲੋ ਅਜਿਹੇ ਲੋਕਮਾਰੂ ਫੈਸਲਿਆਂ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਲੋੜ ਪੈਣ ‘ਤੇ ਕਾਨੂੰਨੀ ਘੇਰਾਬੰਦੀ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਬਿਜਲੀ ਦੀ ਵਰਤੋਂ ਕੀਤੇ ਬਿਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਅਰਬਾਂ ਰੁਪਏ ਲੁਟਾ ਰਹੀ ਹੈ, ਦੂਜੇ ਪਾਸੇ, ਲੌਕਡਾਊਨ ਕਾਰਨ ਆਪਣੀਆਂ ਨੌਕਰੀਆਂ ਛੱਡ ਘਰਾਂ ਵਿਚ ਬੈਠੇ ਤਾਲਾਬੰਦੀ ਨਿਯਮਾਂ ਦਾ ਪਾਲਣਾ ਕਰ ਰਹੇ ਲੋਕਾਂ ਦਾ ਮਹੀਨੇ- ਦੋ ਮਹੀਨਿਆਂ ਦਾ ਬਿਜਲੀ ਬਿੱਲ ਵੀ ਮੁਆਫ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਧੱਕੇ ਖਿਲਾਫ ਪਾਰਟੀ ਵੱਲੋਂ ਸੰਘਰਸ ਵਿੱਢਿਆ ਜਾਵੇਗਾ।
ਮਾਨ ਨੇ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਨਿੱਜੀ ਥਰਮਲ ਪਲਾਂਟਾਂ ਨੂੰ ਬਿਨਾਂ ਬਿਜਲੀ ਵਰਤੇ ਅਰਬਾਂ ਰੁਪਏ ਲੁਟਾ ਰਹੀ ਹੈ ਤੇ ਦੂਜੇ ਪਾਸੇ ਲੌਕਡਾਊਨ ਕਾਰਨ ਘਰਾਂ ਵਿਚ ਵਿਹਲੇ ਬੈਠੇ ਆਮ ਲੋਕਾਂ ‘ਤੇ ਭਾਰ ਬਿਜਲੀ ਬਿੱਲਾਂ ਦਾ ਬੋਝ ਪਾ ਰਹੀ ਹੈ। ਇਕ ਪਾਸੇ ਸਰਕਾਰ ਵਲੋਂ ਸ਼ਰਾਬ ਦੇ ਠੇਕਿਆਂ ‘ਤੇ ਲੱਗਣ ਵਾਲੀਆਂ ਲਾਈਨਾਂ ਨੂੰ ਕੰਟਰੋਲ ਕਰਨ ਲਈ ਸ਼ਰਾਬ ਦੀ ਹੋਮ ਡਲਿਵਰੀ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਬਿਜਲੀ ਬਿੱਲਾਂ ਨੂੰ ਭਰਵਾਉਣ ਲਈ ਕੈਸ਼ ਕਾਊਂਟਰ ਖੋਲ੍ਹੇ ਜਾ ਰਹੇ ਹਨ।