ਬਠਿੰਡਾ ਦੇ ਲੈਂਡ ਅਲਾਟਮੈਂਟ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਨਪ੍ਰੀਤ ਦੇ ਵਕੀਲ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ। ਇਥੇ ਉਨ੍ਹਾਂ ਨੇ ਮਨਪ੍ਰੀਤ ਬਾਦਲ ਦਾ ਪਾਸਪੋਰਟ ਦਫਤਰ ਵਿਚ ਜਮ੍ਹਾ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਪਿੱਠ ਵਿਚ ਦਰਦ ਹੈ। ਵਕੀਲ ਨੇ ਕਿਹਾ ਕਿ ਵਿਜੀਲੈਂਸ ਤੋਂ ਪੇਸ਼ ਹੋਣ ਲਈ 10 ਤੋਂ 12 ਦਿਨ ਦਾ ਸਮਾਂ ਮੰਗਿਆ ਹੈ।
ਮਨਪ੍ਰੀਤ ਬਾਦਲ ਨੂੰ ਕੁਝ ਸਮੇਂ ਪਹਿਲਾਂ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲੀ ਸੀਜਿਸ ਦੇ ਬਾਅਦ ਵਿਜੀਲੈਂਸ ਨੇ ਸੰਮਨ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਦੱਸ ਦੇਈਏ ਕਿ ਮਨਪ੍ਰੀਤ ਬਾਦਲ ‘ਤੇ ਬਠਿੰਡਾ ਵਿਚ ਸਾਜਿਸ਼ ਤਹਿਤ ਘੱਟ ਰੇਟ ‘ਤੇ ਸਰਕਾਰੀ ਪਲਾਟ ਖਰੀਦਣ ਦਾ ਦੋਸ਼ ਹੈ। ਮਾਡਲ ਟਾਊਨ ਦੇ ਫੇਜ਼ ਵਨ ਵਿਚ ਉਨ੍ਹਾਂ ‘ਤੇ 1560 ਗਜ਼ ਦੇ 2 ਪਲਾਟਾਂ ਦੀ ਖਰੀਦ ਵਿਚ ਸਰਕਾਰ ਨੂੰ 65 ਲੱਖ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਹਾਲਾਂਕਿ ਮਨਪ੍ਰੀਤ ਨੇ ਤਰਕ ਦਿੱਤਾ ਸੀ ਕਿ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੇ ਇਹ ਰਿਜ਼ਰਵ ਰੇਟ ਤੈਅਕੀਤੇ ਸਨ। ਉਨ੍ਹਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਇਹ ਵੀ ਪੜ੍ਹੋ : ਇਹ ਚੀਜ਼ ਧੁੰਨੀ ‘ਚ ਲਗਾਉਣ ਨਾਲ ਉਤਰ ਸਕਦੀਆਂ ਹਨ ਨਜ਼ਰ ਦੀਆਂ ਐਨਕਾਂ, ਜਾਣੋ ਮਾਹਰ ਕੀ ਕਹਿੰਦੇ
ਮਨਪ੍ਰੀਤ ਬਾਦਲ ਦੇ ਇਲਾਵਾ ਉਨ੍ਹਾਂ ਦੇ ਕਰੀਬੀ ਰਾਜੀਵ ਕੁਮਾਰ, ਵਿਕਾਸ ਅਰੋੜਾ, ਅਮਨਦਪ ਸਿੰਘ ਤੇ ਬਠਿੰਡਾ ਡਿਵੈਲਪਮੈਂਟ ਅਥਾਰਟੀ, ਸੁਪਰੀਡੈਂਟ ਪੰਕਜ ਕਾਲੀਆ ਤੇ ਏਡੀਸੀ ਡਿਵੈਲਪਮੈਂਟ ਬਿਕਰਮਜੀਤ ਸਿੰਘ ਸ਼ੇਰਗਿਲ ‘ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਕਾਰੋਬਾਰੀ ਵਿਕਾਸ ਅਰੋੜਾ ਤੇ ਰਾਜੀਵ ਤੋਂ ਇਲਾਵਾ ਸ਼ਰਾਬ ਠੇਕੇ ‘ਤੇ ਕੰਮ ਕਰਨ ਵਾਲੇ ਅਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: