ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹਕੋਟੀ ਦੇ ਪਿਤਾ ਜੀ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਆਪਣੇ ਪਿਤਾ ਨੂੰ ਯਾਦ ਕਰਕੇ ਮਾਸਟਰ ਸਲੀਮ ਭਾਵੁਕ ਹੋ ਗਏ। ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪਿਤਾ ਦੇ ਹੱਥ ਨੂੰ ਆਪਣੇ ਹੱਥ ‘ਚ ਲਿਆ ਹੋਇਆ ਹੈ।
ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਲਵ ਯੂ ਡੈਡੀ ਜੀ, ਮੇਰਾ ਹੱਥ ਫੜ੍ਹ ਕੇ ਤੁਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੁੰਦੇ ਸੀ, ਸਮਝਾਉਂਦੇ ਹੁੰਦੇ ਸੀ ਮੈਂ ਉਹ ਟਾਈਮ ਕਦੇ ਵੀ ਭੁੱਲ ਨਹੀਂ ਸਕਦਾ”।
ਇਹ ਵੀ ਪੜ੍ਹੋ : ਖੰਨਾ ‘ਚ ਬਦਮਾਸ਼ ਨੇ ਪੁਲਿਸ ਟੀਮ ‘ਤੇ ਕੀਤੀ ਫਾ.ਇ.ਰਿੰ/ਗ , ਜਵਾਬੀ ਕਾਰਵਾਈ ‘ਚ ਇੱਕ ਮੁਲਜ਼ਮ ਗੋ/ਲੀ ਲੱਗਣ ਮਗਰੋਂ ਕਾਬੂ

ਦੱਸ ਦੇਈਏ ਕਿ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਦਿਹਾਂਤ ਤੋਂ 2 ਦਿਨ ਪਹਿਲਾਂ ਤੱਕ ਵੀ ਸੰਗੀਤ ਸਿਖਾ ਰਹੇ ਸਨ। ਹੰਸਰਾਜ ਹੰਸ, ਜਸਬੀਰ ਜੱਸੀ ਵਰਗੇ ਮਸ਼ਹੂਰ ਪੰਜਾਬੀ ਗਾਇਕਾਂ ਨੂੰ ਮਿਊਜ਼ਿਕ ਸਿਖਾਉਣ ਵਾਲੇ ਉਸਤਾਦ ਸ਼ਾਹਕੋਟੀ ਦਾ 70 ਸਾਲ ਦੀ ਉਮਰ ਵਿਚ 22 ਦਸੰਬਰ ਨੂੰ ਦੇਹਾਂਤ ਹੋਇਆ ਸੀ ਤੇ ਉਨ੍ਹਾਂ ਦੀ ਅੰਤਿਮ ਅਰਦਾਸ 30 ਦਸੰਬਰ ਨੂੰ ਜਲੰਧਰ ਦੇ ਮਾਡਲ ਟਾਊਨ ਸਥਿਤ ਸ੍ਰੀ ਗੁਰਦੁਆਰਾ ਸਿੰਘ ਸਭਾ ਵਿਚ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























