ਸੋਸ਼ਲ ਮੀਡੀਆ ਦਿੱਗਜ Meta ਨੇ ਨਵੰਬਰ ‘ਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਭਾਰਤੀ ਯੂਜ਼ਰਸ ਦੇ 2.29 ਕਰੋੜ ਤੋਂ ਵੀ ਵੱਧ ਕੰਟੈਂਟ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਹ ਜਾਣਕਾਰੀ ਕੰਪਨੀ ਵੱਲੋਂ ਵੀਰਵਾਰ ਨੂੰ ਇਕ ਰਿਪੋਰਟ ਰਹੀ ਸਾਂਝੀ ਕੀਤੀ ਗਈ ਹੈ। ਇਸ ਰਿਪੋਰਟ ‘ਚ ਦਿੱਤੇ ਗਏ ਅੰਕੜਿਆਂ ਮੁਤਾਬਕ ਕੰਪਨੀ ਨੇ ਫੇਸਬੁੱਕ ‘ਤੇ 19.5 ਮਿਲੀਅਨ ਤੋਂ ਜ਼ਿਆਦਾ ਕੰਟੈਂਟ ਅਤੇ ਇੰਸਟਾਗ੍ਰਾਮ ‘ਤੇ 3.39 ਮਿਲੀਅਨ ਕੰਟੈਂਟ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ।
Meta ਨੇ ਇੰਸਟਾਗ੍ਰਾਮ ‘ਤੇ, ਖੁਦਕੁਸ਼ੀ ਜਾਂ ਸਵੈ-ਨੁਕਸਾਨ ਨਾਲ ਸਬੰਧਤ ਸਮੱਗਰੀ ਦੇ 10 ਲੱਖ ਕੰਟੈਂਟ, ਹਿੰਸਕ ਸਮੱਗਰੀ ਦੇ 7.27 ਲੱਖ ਕੰਟੈਂਟ, ‘ਬਾਲਗ ਨਗਨਤਾ ਅਤੇ ਜਿਨਸੀ ਗਤੀਵਿਧੀ’ ਨਾਲ ਸਬੰਧਤ ਸਮੱਗਰੀ ਦੇ 7.12 ਲੱਖ ਕੰਟੈਂਟ ਆਦਿ ‘ਤੇ ਕਾਰਵਾਈ ਕੀਤੀ ਹੈ। ਇਸਦੇ ਨਾਲ ਹੀ ਕੰਪਨੀ ਨੇ ਦੱਸਿਆ ਕਿ ਫੇਸਬੁੱਕ ‘ਤੇ 1.49 ਕਰੋੜ ਸਪੈਮ ਸਮੱਗਰੀ ਸੀ, ਜਿਸ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਸ ਤੋਂ ਬਾਅਦ ‘ਬਾਲਗ ਨਗਨਤਾ ਅਤੇ ਜਿਨਸੀ ਗਤੀਵਿਧੀ’ ਨਾਲ ਸਬੰਧਤ ਸਮੱਗਰੀ ਦੇ 1.8 ਮਿਲੀਅਨ ਅਤੇ ‘ਹਿੰਸਕ ਅਤੇ ਗ੍ਰਾਫਿਕ ਸਮੱਗਰੀ’ ਨਾਲ ਸਬੰਧਤ ਸਮੱਗਰੀ ਦੇ 1.2 ਮਿਲੀਅਨ ਕੰਟੈਂਟ ਵਿਰੁੱਧ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ ਫਲਾਈਓਵਰ ‘ਤੇ ਸੰਘਣੀ ਧੁੰਦ ਕਾਰਨ ਡਿਵਾਈਡਰ ਨਾਲ ਟਕਰਾਈ ਬੱਸ, ਡਰਾਈਵਰ ਤੇ ਕੰਡਕਟਰ ਜ਼ਖਮੀ
ਦੱਸ ਦੇਈਏ ਕਿ Meta ਕੰਪਨੀ ਨੂੰ ਸੂਚਨਾ ਤਕਨਾਲੋਜੀ ਨਿਯਮ, 2021 ਦੇ ਤਹਿਤ ਇੰਸਟਾਗ੍ਰਾਮ ‘ਤੇ 2,368 ਸ਼ਿਕਾਇਤਾਂ ਮਿਲੀਆਂ ਸਨ। ਜਿਨ੍ਹਾਂ ‘ਚੋਂ ਸਭ ਤੋਂ ਵੱਧ 939 ਸ਼ਿਕਾਇਤਾਂ ਖਾਤਾ ਹੈਕ ਕਰਨ ਦੀਆਂ ਸਨ। ਇਸ ਨਿਯਮ ਦੇ ਤਹਿਤ ਫੇਸਬੁੱਕ ‘ਤੇ 889 ਸ਼ਿਕਾਇਤਾਂ ਮਿਲੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: