Minor was getting married : ਮੋਹਾਲੀ : ਲਾਲੜੂ ਪਿੰਡ ਵਿੱਚ ਸਾਰੰਗਪੁਰ ਨਾਬਾਲਗ ਮੁੰਡੇ-ਕੁੜੀ ਦੇ ਵਿਆਹ ਵਿੱਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਚਾਈਲਡ ਹੈਲਪਲਾਈਨ 1098 ਦੀ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੂੰ ਦੇਖਦਿਆਂ ਹੀ ਪੰਡਿਤ ਜੋ ਫੇਰੇ ਕਰਵਾ ਰਿਹਾ ਸੀ, ਸਾਮਾਨ ਛੱਡ ਕੇ ਉਥੋਂ ਭੱਜ ਗਿਆ ਅਤੇ ਦੁਲਹਾ-ਦੁਲਹਨ ਬਣੇ ਨਾਬਾਲਗਾਂ ਦੇ ਪਰਿਵਾਰ ਮੌਕੇ ’ਤੇ ਮੂੰਹ ਲੁਕਾਉਂਦੇ ਨਜ਼ਰ ਆਏ। ਟੀਮ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਮਾਮਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ, ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਵੱਲੋਂ ਨਾਬਾਲਗ ਬੱਚਿਆਂ ਨਾਲ ਵਿਆਹ ਨਾ ਕਰਵਾਉਣ ਲਈ ਪੁਲਿਸ ਨੂੰ ਲਿਖਣ ਦਾ ਭਰੋਸਾ ਦਿੱਤਾ ਗਿਆ।
ਸਾਰੰਗਪੁਰ ਦੀਆਂ ਰਹਿਣ ਵਾਲੀਆਂ ਦੋ ਨਾਬਾਲਗ ਲੜਕੀਆਂ ਦਾ ਵਿਆਹ ਨਾਲ ਲੱਗਦੇ ਪਿੰਡ ਦੇ ਦੋ ਨਾਬਾਲਗ ਮੁੰਡਿਆਂ ਨਾਲ ਤੈਅ ਹੋਇਆ ਸੀ, ਜਿਸ ਵਿੱਚੋਂ ਮੁੰਡੇ ਵਾਲੇ ਕੁੜੀ ਦੇ ਘਰ ਬਾਰਾਤ ਲੈ ਕੇ ਪਹੁੰਚੇ ਅਤੇ ਸੋਮਵਾਰ ਨੂੰ ਦੂਜੀ ਕੁੜੀ ਦੀ ਬਾਰਾਤ ਆਉਣੀ ਸੀ। ਇਸ ਦੌਰਾਨ ਕਿਸੇ ਨੇ ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਟੀਮ ਹੈਲਪਲਾਈਨ ਦੇ ਕੋਆਰਡੀਨੇਟਰ ਸ਼ੀਤਲ ਸੰਗੋਤਰਾ ਦੀ ਮਦਦ ਨਾਲ ਐਤਵਾਰ ਨੂੰ ਸਾਰੰਗਪੁਰ ਪਿੰਡ ਪਹੁੰਚੀ, ਜਿਸ ਤੋਂ ਬਾਅਦ ਵਿਆਹ ਰੁਕ ਗਿਆ, ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਚਾਈਲਡ ਹੈਲਪਲਾਈਨ ਦੀ ਡਾਇਰੈਕਟਰ ਸੰਗੀਤਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ, ਜਿਸ ਨੇ ਲੜਕੀਆਂ ਦੀ ਉਮਰ ਦੀ ਤਸਦੀਕ ਕੀਤੀ ਤਾਂ ਪਤਾ ਲੱਗਿਆ ਕਿ ਲੜਕੀਆਂ ਵਿਚੋਂ ਇਕ ਦੀ ਉਮਰ 16 ਸਾਲ ਅਤੇ ਦੂਜੀ 13 ਸਾਲ ਸੀ ਅਤੇ ਇਹ ਲੜਕੀਆਂ ਚਾਚੇ-ਤਾਏ ਕੁੜੀਆਂ ਹਨ। ਕੁੜੀਆਂ ਉਨ੍ਹਾਂ ਦੋਹਾਂ ਮੁੰਡਿਆਂ ਨਾਲ ਨੂੰ ਪਿਆਰ ਕਰਦੀਆਂ ਸਨ ਤੇ ਮੁੰਡੇ ਵੀ ਕੁੜੀਆਂ ਨਾਲ ਵਿਆਹ ਕਰਾਉਣ ‘ਤੇ ਅੜੇ ਹੋਏ ਸਨ। ਕੁਝ ਸਮਾਂ ਪਹਿਲਾਂ ਮਾਮਲਾ ਵਧਣ ‘ਤੇ ਦੋਵਾਂ ਪਿੰਡਾਂ ਦੀ ਪੰਚਾਇਤ ਵੀ ਇਕੱਠੀ ਕੀਤੀ ਗਈ ਸੀ, ਜਿੱਥੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸਦੇ ਅਨੁਸਾਰ ਇਹ ਵਿਆਹ ਕੀਤਾ ਜਾ ਰਿਹਾ ਸੀ।
ਪਿੰਡ ਵਾਸੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਕੁੜੀਆਂ ਆਪਣੇ ਪਰਿਵਾਰ ਵਾਲਿਆਂ ਨੂੰ ਖਾਣੇ ਵਿੱਚ ਨਸ਼ੀਲੀ ਦਵਾਈ ਮਿਲਾ ਦਿੰਦੀਆਂ ਸਨ ਜਿਸ ਤੋਂ ਬਾਅਦ ਸਾਰਾ ਪਰਿਵਾਰ ਡੂੰਘੀ ਨੀਂਦ ਵਿੱਚ ਸੌਂ ਜਾਂਦਾ ਸੀ ਤਾਂ ਕੁੜੀਆਂ ਘਰੋਂ ਬਾਹਰ ਮੁੰਡਿਆਂ ਨੂੰ ਮਿਲਣ ਨਿਕਲ ਜਾਂਦੀਆਂ ਸਨ। ਇਹ ਵੀ ਪਤਾ ਲੱਗਾ ਹੈ ਕਿ ਕੁੜੀਆਂ ਨੂੰ ਇਹ ਦਵਾਈ ਮੁੰਡੇ ਕਿਸੇ ਕੈਮਿਸਟ ਤੋਂ ਲਿਆ ਕੇ ਦਿੰਦੇ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਚਾਈਲਡ ਹੈਲਪ ਲਾਈਨ ਵਾਲੀ ਟੀਮ ਐਤਵਾਰ ਨੂੰ ਉਨ੍ਹਾਂ ਦੇ ਪਿੰਡ ਵਿੱਚ ਪਹੁੰਚ ਕੇ ਵਿਆਹ ਨਾ ਰੁਕਵਾਉਂਦੀ ਤਾਂ ਸੋਮਵਾਰ ਨੂੰ ਦੂਸਰੀ ਲੜਕੀ ਦਾ ਵੀ ਵਿਆਹ ਹੋ ਜਾਣਾ ਸੀ।