ਹਰਿਆਣਾ ਦੇ ਨਾਰਾਇਣਗੜ੍ਹ ਹਲਕੇ ਤੋਂ ਬਸਪਾ ਉਮੀਦਵਾਰ ਹਰਬਿਲਾਸ ਰੱਜੂਮਾਜਰਾ ‘ਤੇ ਬਦਮਾਸ਼ਾਂ ਨੇ ਤਾਬੜਤੋੜ ਫਾਇਰਿੰਗ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਹ ਆਪਣੀ ਜਾਨ ਬਚਾਉਣ ਲਈ ਗੱਡੀ ਤੋਂ ਉਤਰ ਕੇ ਭੱਜੇ ਸਨ ਪਰ ਬਦਮਾਸ਼ ਉਸ ਦਾ ਪਿੱਛਾ ਕਰਦੇ ਰਹੇ। ਇਸ ਦੌਰਾਨ ਹਰਬਿਲਾਸ ਨੇੜੇ ਹੀ ਜੁੱਤਿਆਂ ਦੀ ਦੁਕਾਨ ਵਿਚ ਜਾ ਵੜੇ ਜਿਥੇ ਬਦਮਾਸ਼ਾਂ ਨੇ ਦੁਕਾਨ ਵਿਚ ਜਾ ਕੇ ਉੁਸ ਨੂੰ ਗੋਲੀਆਂ ਮਾਰ ਦਿੱਤੀਆਂ।
ਹਰਬਿਲਾਸ ਨੂੰ ਗੋਲੀਆਂ ਮਾਰ ਕੇ ਬਦਮਾਸ਼ ਫਰਾਰ ਹੋਏ ਤਾ ਦੁਕਾਨਦਾਰ ਨੇ ਹਰਬਿਲਾਸ ਨੂੰ ਹਸਪਤਾਲ ਪਹੁੰਚਾਇਆ ਦੂਜੇ ਪਾਸੇ ਹਰਬਿਲਾਸ ਦੇ ਨਾਲ ਗੱਡੀ ਵਿਚ ਸਵਾਰ ਵਿਜੇ ਮੌਦਗਿਲ ਤੇ ਪੁਨੀਤ ਵੀ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਬਦਮਾਸ਼ਾਂ ਨੇ ਉਨ੍ਹਾਂ ‘ਤੇ ਵੀ ਫਾਇਰਿੰਗ ਕਰ ਦਿੱਤੀ।
ਇਸ ਦੌਰਾਨ ਵਿਜੇ ਮੌਦੂਗਿਲ ਨੂੰ ਗੋਲੀਆਂ ਲੱਗੀਆਂ ਪਰ ਪੁਨੀਤ ਕੋਲੋਂ ਗੋਲੀ ਹੋ ਕੇ ਨਿਕਲ ਗਈ ਪਰ ਉਹ ਡਰ ਕਾਰਨ ਬੇਹੋਸ਼ ਹੋ ਗਿਆ। ਜ਼ਖਮੀਆਂ ਨੂੰ ਲੋਕਾਂ ਨੇ ਹਸਪਾਲ ਪਹੁੰਚਾਇਆ। ਹਰਬਿਲਾਸ ਤੇ ਵਿਜੇ ਨੂੰ ਗੰਭੀਰ ਹਾਲਤ ਵਿਚ ਜਦੋਂ ਕਿ ਪੁਨੀਤ ਨੂੰ ਵੀ ਉੁਨ੍ਹਾਂ ਨਾਲ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿਥੇ ਰਾਤ ਲਗਭਗ ਸਾਢੇ 10 ਵਜੇ ਡਾਕਟਰਾਂ ਨੇ ਹਰਬਿਲਾਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਮੋਦੀ ਸਰਕਾਰ ਬਜਟ ‘ਚ ਕਰ ਸਕਦੀ ਹੈ ਲੇਬਰ ਕੋਡ ਲਾਗੂ, ਹਫ਼ਤੇ ‘ਚ 4 ਦਿਨ ਕੰਮ ਤੇ 3 ਦਿਨ ਰਹੇਗੀ ਛੁੱਟੀ
ਬਦਮਾਸ਼ਾਂ ਨੂੰ ਫੜਨ ਲਈ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਦੂਜੇ ਪਾਸੇ ਪੁਲਿਸ ਨਾਲ ਲੱਗਦੇ ਹਿਮਾਚਲ ਵੱਲ ਵੀ ਰਵਾਨਾ ਹੋ ਚੁੱਕੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬਦਮਾਸ਼ ਗੱਡੀ ਵਿਚ ਹਿਮਾਚਲ ਵੱਲ ਵੀ ਭੱਜ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
