ਭਾਰਤ ਦੀ ਮਹਿਲਾ ਵਨਡੇ ਅਤੇ ਟੈਸਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ । ਮਿਤਾਲੀ ਨੇ ਲਿਖਿਆ, ”ਇੰਨੇ ਸਾਲਾਂ ਤੋਂ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ। ਮੈਂ ਆਪਣੀ ਦੂਜੀ ਪਾਰੀ ਲਈ ਤੁਹਾਡਾ ਆਸ਼ੀਰਵਾਦ ਅਤੇ ਸਮਰਥਨ ਚਾਹੁੰਦੀ ਹਾਂ।”
ਮਿਤਾਲੀ ਨੇ ਅੱਗੇ ਲਿਖਿਆ, ”ਹਰ ਸਫਰ ਦੀ ਤਰ੍ਹਾਂ ਮੇਰਾ ਕ੍ਰਿਕਟ ਕਰੀਅਰ ਦਾ ਵੀ ਇੱਕ ਮੋੜ ‘ਤੇ ਆ ਕੇ ਅੰਤ ਹੋਣਾ ਸੀ। ਅੱਜ ਉਹ ਦਿਨ ਹੈ, ਜਦੋਂ ਮੈਂ ਅੰਤਰਰਾਸ਼ਟਰੀ ਕ੍ਰਿਕਟ ਦੇ ਹਰ ਰੂਪ ਤੋਂ ਸੰਨਿਆਸ ਲੈ ਰਹੀ ਹਾਂ। ਮੈਂ ਮਨ ਵਿੱਚ ਹਮੇਸ਼ਾ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੀ ਅਤੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਮੈਨੂੰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ, ਮੈਂ ਉਸਨੂੰ ਹਮੇਸ਼ਾ ਯਾਦ ਰੱਖਾਂਗੀ । ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਲਈ ਬੱਲਾ ਟੰਗਣ ਦਾ ਸਹੀ ਸਮਾਂ ਆ ਗਿਆ ਹੈ। ਕਈ ਨੌਜਵਾਨ ਖਿਡਾਰੀ ਹਨ ਜੋ ਟੀਮ ਦੀ ਵਾਗਡੋਰ ਸੰਭਾਲਣ ਲਈ ਤਿਆਰ ਹਨ। ਭਾਰਤੀ ਕ੍ਰਿਕਟ ਦਾ ਭਵਿੱਖ ਸੁਨਹਿਰੀ ਹੈ।”
ਮਿਤਾਲੀ ਨੇ ਅੱਗੇ ਲਿਖਿਆ, “ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਅਤੇ ਇੱਕ ਖਿਡਾਰੀ ਦੇ ਰੂਪ ਵਿੱਚ ਬੀਸੀਸੀਆਈ ਅਤੇ ਸਕੱਤਰ ਜੈ ਸ਼ਾਹ ਸਰ ਵੱਲੋਂ ਮਿਲੇ ਸਮਰਥਨ ਲਈ ਮੈਂ ਬਹੁਤ ਧੰਨਵਾਦੀ ਹਾਂ। ਇੰਨੇ ਸਾਲਾਂ ਤੱਕ ਟੀਮ ਦੀ ਕਪਤਾਨੀ ਕਰਨਾ ਸੱਚਮੁੱਚ ਹੀ ਮਾਣ ਵਾਲੀ ਗੱਲ ਹੈ। ਇਸ ਨੇ ਮੈਨੂੰ ਇੱਕ ਬਿਹਤਰ ਇਨਸਾਨ ਬਣਨ ਵਿੱਚ ਮਦਦ ਕੀਤੀ ਅਤੇ ਮੈਨੂੰ ਉਮੀਦ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਨੂੰ ਇਸ ਦਾ ਫਾਇਦਾ ਹੋਇਆ ਹੈ।”
ਵੀਡੀਓ ਲਈ ਕਲਿੱਕ ਕਰੋ -: