ਪੰਜਾਬ ਦੀ ਅੰਮ੍ਰਿਤਸਰ ਦੀ ਕੇਂਦਰੀ ਜੇਲ ਤੋਂ ਲਗਾਤਾਰ ਮੋਬਾਇਲ ਫੋਨ ਮਿਲ ਰਹੇ ਹਨ। ਕੋਸ਼ਿਸ਼ਾਂ ਅਤੇ ਲਗਾਤਾਰ ਤਲਾਸ਼ੀ ਮੁਹਿੰਮਾਂ ਦੇ ਬਾਵਜੂਦ ਜੇਲ੍ਹਾਂ ਅੰਦਰ ਮੋਬਾਈਲ ਦੀ ਡਿਲੀਵਰੀ ਹੋ ਰਹੀ ਹੈ। ਹੁਣ ਮੁੜ ਕੇਂਦਰੀ ਜੇਲ੍ਹ ਵਿੱਚੋਂ ਇੱਕੋ ਸਮੇਂ ਤਿੰਨ ਮੋਬਾਈਲ ਬਰਾਮਦ ਹੋਏ ਹਨ। ਜਿਨ੍ਹਾਂ ਵਿੱਚੋਂ ਇੱਕ ਮੋਬਾਈਲ ਪਾਕਿਸਤਾਨੀ ਕੈਦੀ ‘ਤੋਂ ਮਿਲਿਆ ਹੈ। ਪਾਕਿਸਤਾਨੀ ਕੈਦੀ ਸਮੇਤ ਦੋ ਹੋਰ ਕੈਦੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਾਕਿਸਤਾਨੀ ਕੈਦੀ ਦੀ ਪਛਾਣ ਮੁਹੰਮਦ ਅਸਲਮ ਉਰਫ਼ ਪਹਿਲਵਾਨ ਵਾਸੀ ਪਿੰਡ ਸ਼ਾਹਬਾਜ਼, ਕੰਗਣਪੁਰ ਕਸੂਰ ਵਜੋਂ ਹੋਈ ਹੈ। ਅਸਲਮ ਕੁਝ ਸਾਲ ਪਹਿਲਾਂ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ। ਇਸ ਦੇ ਨਾਲ ਹੀ ਜੇਲ੍ਹ ਵਿੱਚ ਬੰਦ ਦੋ ਹੋਰ ਕੈਦੀਆਂ ਦਿਲਪ੍ਰੀਤ ਸਿੰਘ ਵਾਸੀ ਲੋਪੋਕੇ ਅਤੇ ਰਾਹੁਲ ਗਾਗਲਾ ਵਾਸੀ ਗੁਰਦਾਸਪੁਰ ਕੋਲੋਂ ਵੀ ਮੋਬਾਈਲ ਫੋਨ ਬਰਾਮਦ ਹੋਏ ਹਨ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਇਸਲਾਮਾਬਾਦ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਅਬੋਹਰ ‘ਚ ਬਾਈਕ ਸਲਿੱਪ ਹੋਣ ਕਾਰਨ ਨੌਜ਼ਵਾਨ ਦੀ ਮੌ.ਤ, 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਹਾਇਕ ਸੁਪਰਡੈਂਟ ਜੇਲ੍ਹ ਮਨਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਜਦੋਂ ਪਾਕਿਸਤਾਨੀ ਕੈਦੀਆਂ ਦੀ ਬੈਰਕ ਵਿੱਚ ਜਾਂਚ ਕੀਤੀ ਗਈ ਤਾਂ ਇੱਕ ਟੱਚ ਸਕਰੀਨ ਫ਼ੋਨ ਅਤੇ ਵੀ.ਆਈ. ਕੰਪਨੀ ਦਾ ਇੱਕ ਸਿਮ ਵੀ ਬਰਾਮਦ ਹੋਇਆ ਹੈ। ਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨਾਂ ਖ਼ਿਲਾਫ਼ IPC ਦੀ ਧਾਰਾ 42 ਅਤੇ 52-ਏ ਪ੍ਰਿਜ਼ਨਰ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: