ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਸੈਕਟਰ-31 ਦੀ ਬੰਦ ਕੋਠੀ ਵਿਚ 10 ਤੋਂ ਵੱਧ ਹੈਂਡ ਗ੍ਰੇਨੇਡ ਬਰਾਮਦ ਤੇ ਬੰਬ ਮਿਲੇ ਹਨ। ਸਾਰੇ ਹਥਿਆਰ ਕੋਠੀ ਦੇ ਟਾਇਲੇਟ ਵਿਚ ਲੁਕਾ ਕੇ ਰੱਖੇ ਹੋਏ ਸਨ। ਪੁਲਿਸ ਟੀਮ ਨੇ ਇਨ੍ਹਾਂ ਨੂੰ ਬਰਾਮਦ ਕਰਕੇ ਪਾਰਕ ਵਿਚ ਟੋਇਆ ਪੁੱਟ ਕੇ ਡਿਫਿਊਜ਼ ਕਰ ਦਿੱਤਾ। ਗੌਰਤਲਬ ਹੈ ਕਿ ਪੈਰੋਲ ਮਿਲਣ ਤੋਂ ਬਾਅਦ ਤੋਂ ਡੇਰਾ ਮੁਖੀ ਰਾਮ ਰਹੀਮ ਇੱਕ ਦਿਨ ਪਹਿਲਾਂ ਤੱਕ ਸ਼ਹਿਰ ਵਿਚ ਸੀ।ਉਸ ‘ਤੇ ਅੱਤਵਾਦੀ ਹਮਲੇ ਦੀ ਸ਼ੰਕਾ ਪ੍ਰਗਟਾਉਂਦਿਆਂ ਸਰਕਾਰ ਨੇ ਜ਼ੈੱਡ ਪਲੱਸ ਸੁਰੱਖਿਆ ਵੀ ਪ੍ਰਦਾਨ ਕੀਤੀ ਸੀ।
ਹੈਂਡ ਗ੍ਰੇਨੇਡ ਤੇ ਬੰਬ ਮਿਲਣ ਦੀ ਸੂਚਨਾ ‘ਤੇ ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਦੀਆਂ ਸੜਕਾਂ ਨੂੰ ਖਾਲੀ ਕਰਵਾ ਦਿੱਤਾ। ਨਾਲ ਹੀ ਘਰ ਦੇ ਮਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਦਿੱਲੀ ਰਹਿੰਦਾ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਬੰਬ ਨਿਰੋਧਕ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ।
ਪੁਲਿਸ ਮੁਤਾਬਕ ਗੁਰੂਗ੍ਰਾਮ ਸੈਕਟਰ-31 ਵਿਚ ਕੋਠੀ ਨੰਬਰ-P-12 ਕਾਫੀ ਦਿਨਾਂ ਤੋਂ ਬੰਦ ਪਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਠੀ ਵਿਚ ਹੈਂਡ ਗ੍ਰੇਨੇਡ ਤੇ ਬੰਬ ਰੱਖੇ ਹੋਏ ਹਨ। ਨਾਲ ਹੀ ਕਾਫੀ ਮਾਤਰਾ ਵਿਚ ਹਥਿਆਰ ਵੀ ਲੁਕੇ ਹੋਏ ਸਨ। ਡੀਸੀਪੀ ਤੋਂ ਲੈ ਕੇ ਹੋਰ ਪੁਲਿਸ ਅਧਿਕਾਰੀਆਂ ਨੇ ਕੋਠੀ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਕਈ ਹੈਂਡ ਗ੍ਰੇਨੇਡ ਤੇ ਬੰਬ ਮਿਲੇ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਹਰਿਆਣਾ ਦੇ CM ਖੱਟਰ ਦਾ ਐਲਾਨ ’10 ਤੋਂ 15 ਸਾਲ ਵਾਲੇ ਪੈਟਰੋਲ-ਡੀਜ਼ਲ ਵਾਹਨ ਨਹੀਂ ਹੋਣਗੇ ਜ਼ਬਤ’
ਬੰਬ ਨਿਰੋਧਕ ਦਸਤਾ, ਡਾਗ ਸਕਵੈਡ ਸਣੇ ਗੁਰੂਗ੍ਰਾਮ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਜਾਂਚ ਕੀਤੀ। ਹੈਂਡ ਗ੍ਰੇਨੇਡ ਮਿਲਣ ਦੀ ਸੂਚਨਾ NSG ਨੂੰ ਦਿੱਤੀ ਗਈ। ਹੈਂਡ ਗ੍ਰੇਨੇਡ ਦੇ ਨਾਲ ਹੀ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਹੋਏ ਹਨ।
ਕੋਠੀ ਵਿਚ ਮਿਲੇ ਹੈਂਡ ਗ੍ਰੇਨੇਡ ਟਾਇਲਟ ਵਿਚ ਲੁਕਾ ਕੇ ਰੱਖੇ ਗਏ ਸਨ। ਪੁਲਿਸ ਨੇ ਕੋਠੀ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ। ਜਿਸ ਕੋਠੀ ਵਿਚ ਬੰਬ ਤੇ ਹੈਂਡ ਗ੍ਰੇਨੇਡ ਮਿਲੇ ਹਨ,ਉਹ ਕਾਫੀ ਦਿਨਾਂ ਤੋਂ ਬੰਦ ਹੈ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੋਠੀ ਕਿਸ ਦੀ ਹੈ ਤੇ ਇੰਨੀ ਮਾਤਰਾ ਵਿਚ ਹਥਿਆਰ ਕਿਸ ਨੇ ਤੇ ਕਿਉਂ ਰੱਖੇ।