ਗੁਰਦਾਸਪੁਰ ‘ਚ ਇੱਕ ਪੁੱਤ ਆਪਣੀ ਮਾਂ ਨੂੰ 35 ਸਾਲ ਦੇ ਲੰਬੇ ਵਿਛੋੜੇ ਤੋਂ ਬਾਅਦ ਮਿਲਿਆ। ਦਰਅਸਲ, ਨੌਜਵਾਨ ਹੜ ਪੀੜਿਤ ਲੋਕਾਂ ਦੀ ਸੇਵਾ ਕਰਨ ਲਈ ਖਾਲਸਾ ਐਡ ਵਲੋਂ ਗਿਆ ਹੋਇਆ ਸੀ। ਇਸ ਦੌਰਾਨ ਉਸਨੂੰ ਭੂਆ ਦਾ ਫੋਨ ਆਇਆ ਜਿੰਨ੍ਹਾਂ ਤੋਂ ਉਸ ਨੂੰ ਪਤਾ ਲੱਗਿਆ ਕਿ ਉਸਦਾ ਨਾਨਕਾ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਹੀ ਹੈ। ਫਿਰ ਪੁੱਤ ਨੇ ਆਪਣੀ ਮਾਂ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਆਪਣੀ ਮੰਜਿਲ ਤੇ ਪੁਹੰਚ ਗਿਆ। ਮਾਂ ਪੁੱਤ ਦੇ ਮਿਲਾਪ ਨੇ ਹਰੇਕ ਦੀ ਅੱਖ ਪਾਣੀ ਨਾਲ ਭਰ ਦਿੱਤੀ।
ਜਾਣਕਾਰੀ ਦਿੰਦਿਆ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕੁਝ ਮਹੀਨੇ ਦਾ ਹੀ ਸੀ ਜਦੋਂ ਉਸਦੇ ਪਿਤਾ ਜੀ ਦੀ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਦਾਦਕੇ ਅਤੇ ਉਸਦੇ ਨਾਨਕਿਆਂ ਵਿੱਚ ਕੁਝ ਅਜਿਹਾ ਸਮਝੌਤਾ ਹੋ ਗਿਆ ਕਿ ਉਸਨੂੰ ਆਪਣੇ ਦਾਦਾ ਦਾਦੀ ਨੂੰ ਪਰਵਰਿਸ਼ ਲਈ ਦੇ ਦਿੱਤਾ ਗਿਆ ਅਤੇ ਉਸ ਦੀ ਮਾਂ ਆਪਣੇ ਮਾਂ ਪਿਉ ਕੋਲ ਯਾਨੀ ਕਿ ਉਸਦੇ ਨਾਨਕੇ ਚਲੀ ਗਈ।
ਉਸਦੇ ਦਾਦਾ ਦਾਦੀ ਹਰਿਆਣਾ ਪੁਲਿਸ ਵਿੱਚ ਨੌਕਰੀ ਕਰਦੇ ਸਨ। ਉਹਨਾਂ ਦੀ ਰਿਟਾਇਰਮੈਂਟ ਹੋ ਗਈ ਅਤੇ ਉਹ ਪੰਜਾਬ ਦੇ ਕਾਦੀਆਂ ਕਸਬੇ ਵਿੱਚ ਆ ਕੇ ਵੱਸ ਗਏ। ਉਹ ਦਾਦਾ ਦਾਦੀ ਕੋਲੋਂ ਆਪਣੀ ਮਾਂ ਬਾਰੇ ਪੁੱਛਦਾ ਸੀ ਤਾਂ ਉਸਨੂੰ ਦੱਸਿਆ ਜਾਂਦਾ ਸੀ ਕਿ ਉਸ ਦੀ ਮਾਂ ਦੀ ਵੀ ਪਿਤਾ ਦੇ ਨਾਲ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਉਹ ਦਾਦਾ ਦਾਦੀ ਦੀ ਮੌਤ ਤੋਂ ਬਾਅਦ ਤੱਕ ਉਨ੍ਹਾਂ ਨੂੰ ਹੀ ਆਪਣੇ ਮਾਪੇ ਮੰਨਦਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਢੰਡਾਰੀ ਪੁੱਲ ‘ਤੇ ਪਲਟਿਆ ਕੰਟੇਨਰ, ਡਰਾਈਵਰ ਨੂੰ ਲੱਗੀਆਂ ਸੱਟਾਂ
ਹੜ੍ਹਾਂ ਦੌਰਾਨ ਉਹ ਹੜ ਪੀੜਤਾ ਦੀ ਸੇਵਾ ਲਈ ਪਟਿਆਲਾ ਗਿਆ ਤਾਂ ਉਸਦੀ ਭੂਆ ਦਾ ਫੋਨ ਆਇਆ ਜਦੋਂ ਉਸ ਦੀ ਭੂਆ ਨੂੰ ਪਤਾ ਲੱਗਿਆ ਕਿ ਉਹ ਪਟਿਆਲੇ ਦੇ ਨੇੜੇ ਹੈ ਤਾਂ ਉਸਦੀ ਭੂਆ ਮੂੰਹੋਂ ਨਿਕਲ ਗਿਆ ਕਿ ਉਸਦੇ ਨਾਨਕੇ ਪਰਿਵਾਰ ਵੀ ਨੇੜੇ ਤੇੜੇ ਹੀ ਹਨ। ਜਿੱਦ ਕਰਕੇ ਆਪਣੇ ਨਾਨਕਿਆਂ ਦੀ ਜਾਣਕਾਰੀ ਲੈ ਕੇ ਉਹ ਆਪਣੇ ਨਾਨਕੇ ਪਰਿਵਾਰ ਪਹੁੰਚ ਗਿਆ ਮਾਂ ਦੇ ਹਾਲਾਤ ਦੇਖ ਪੁੱਤ ਭਾਵੁਕ ਹੋ ਗਿਆ ਕਿਉਕਿ ਉਸਨੂੰ ਛੋਟੇ ਹੁੰਦੇ ਤੋਂ ਹੀ ਕਿਹਾ ਗਿਆ ਸੀ ਕਿ ਤੇਰੇ ਮਾਂ ਬਾਪ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਹਨ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਸੀ, ਪਰ ਅੱਜ ਜਦੋਂ 35 ਸਾਲ ਬਾਅਦ ਆਪਣੀ ਨਾਨੀ ਅਤੇ ਮਾਂ ਨੂੰ ਮਿਲਿਆ ‘ਤਾਂ ਭਾਵੁਕ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: