ਕੋਵਿਡ-19 ਬੇਰੋਜ਼ਗਾਰ ਪੈਰਾ ਮੈਡੀਕਲ ਸਟਾਫ ਵਲੰਟੀਅਰ ਕਮੇਟੀ ਪੰਜਾਬ ਵੱਲੋਂ 14 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੇਰੋਜ਼ਗਾਰ ਕੋਰੋਨਾ ਵਲੰਟੀਅਰਾਂ ਪਿਛਲੇ ਕਾਫੀ ਮਹੀਨਿਆਂ ਤੋਂ ਪ੍ਰਦਰਸ਼ਨ ਕਰਦੇ ਆ ਰਹੇ ਹਨ। ਪਰ ਸਰਕਾਰ ਵੱਲੋਂ ਸਾਡੀ ਕੋਈ ਵੀ ਸਾਰ ਨਹੀ ਲਈ ਜਾ ਰਹੀ।
ਕੋਰੋਨਾ ਦੀ ਦੂਜੀ ਲਹਿਰ ਵਿੱਚ ਵੀ ਸਰਕਾਰ ਨੇ ਸਾਨੂੰ ਲਾਰਿਆਂ ਵਿੱਚ ਰੱਖਿਆ ਤੇ ਕੋਰੋਨਾ ਦੀ ਵੱਧ ਰਹੀ ਬੀਮਾਰੀ ਕਾਰਨ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ। ਜ਼ਿਆਦਾਤਰ ਮੌਤਾਂ ਸਟਾਫ ਦੀ ਕਮੀ ਕਾਰਨ ਹੋਈਆਂ ਹਨ, ਵੋਟਾਂ ਵੇਲੇ ਹੀ ਕੁਝ ਦਿਨ ਲੋਕਾਂ ਦੀ ਯਾਦ ਆਉਂਦੀ ਹੈ, ਲੋਕਾਂ ਦੀ ਜ਼ਿੰਦਗੀ ਦੀ ਕੋਈ ਪ੍ਰਵਾਹ ਨਹੀਂ। ਸਰਕਾਰ ਉਸ ਪਰਿਵਾਰ ਨੂੰ ਪੁੱਛ ਕੇ ਦੇਖੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਦੁਨੀਆ ਤੋਂ ਚਲੇ ਗਏ ਕਿ ਉਨ੍ਹਾਂ ਨੂੰ ਕਿੰਨਾ ਘਾਟਾ ਪਿਆ ਹੈ। ਇਸ ਮੌਕੇ ਸੂਬਾ ਸਕੱਤਰ ਚਮਕੋਰ ਧੂਰੀ ਨੇ ਕਿਹਾ ਕਿ ਸਰਕਾਰ ਨੇ ਦੋਗਲੀ ਨੀਤੀ ਖੇਡੀ ਹੈ ਕਿ ਕਰੋਨਾ ਯੋਧਿਆਂ ਦੀ ਏਕਤਾ ਤੋੜੀ ਜਾਵੇ ਕੁਝ ਜਿਲ੍ਹਿਆਂ ਵਿੱਚ ਵਲੰਟੀਅਰਜ਼ ਨੂੰ ਕੋਰੋਨਾ ਦੀ ਦੂਜੀ ਲਹਿਰ ਨੂੰ ਫਤਿਹ ਕਰਵਾਉਣ ਲਈ ਡਿਊਟੀ ‘ਤੇ ਦੁਆਰਾ ਬੁਲਾ ਲਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਕੋਰੋਨਾ ਕੇਸ ਘਟੇ, ਸੋਮਵਾਰ ਨੂੰ 52 ਮਾਮਲੇ ਆਏ ਸਾਹਮਣੇ, ਇੱਕ ਦੀ ਹੋਈ ਮੌਤ
ਉਨ੍ਹਾਂ ਤੋਂ ਹੀ ਦੂਜਾ ਕੋਰੋਨਾ ਮਿਸ਼ਨ ਫਤਿਹ ਕਰਵਾ ਕੇ ਫਿਰ ਤੋਂ 2-2, 4-4 ਕਰਕੇ ਵਲੰਟੀਅਰਜ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ। ਸਰਕਾਰ ਸਾਡੇ ਨਾਲ ਘਿਨਾਉਣਾ ਮਜ਼ਾਕ ਕਰ ਰਹੀ ਹੈ, ਸਾਨੂੰ ਸੜਕਾਂ ‘ਤੇ ਰੁਲਣ ਲਈ ਮਜਬੂਰ ਕਰ ਰਹੀ ਹੈ। ਜੇਕਰ ਸਰਕਾਰ ਵੱਲੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਨਹੀ ਕੀਤੀਆਂ ਜਾਂਦੀਆਂ ਤਾਂ ਸਾਡੇ ਵੱਲੋਂ ਸੰਘਰਸ਼ ਨੂੰ ਦਿਨੋਂ ਦਿਨ ਹੋਰ ਵੀ ਤਿੱਖਾ ਕੀਤਾ ਜਾਵੇਗਾ। ਸਟੇਟ ਕਮੇਟੀ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਜਿਨ੍ਹਾਂ ਚਿਰ ਸਰਕਾਰ ਸਾਡੀਆਂ ਮੰਗਾ ਪੂਰੀਆਂ ਨਹੀਂ ਕਰਦੀ ਉਨ੍ਹਾਂ ਚਿਰ ਕੋਰੋਨਾ ਯੋਧਿਆਂ ਵੱਲੋਂ ਸਰਕਾਰ ਖਿਲਾਫ਼ ਤਿਖੇ ਤੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਆਪਣੇ ਪਰਿਵਾਰ ਸਮੇਤ ਹਰ ਵਿਧਾਨ ਸਭਾ ਹਲਕੇ ਵਿੱਚ ਜਾਕੇ ਕਾਂਗਰਸ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ CM ਕੈਪਟਨ ਨੂੰ ਲਿਖੀ ਚਿੱਠੀ, ਗੁਰਦਾਸਪੁਰ ‘ਚ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕਰਵਾਇਆ ਯਾਦ