ਅਮਰੀਕੀ ਸਰਕਾਰ ਨੇ ਫੌਜ ਵਿਚ ਦਾੜ੍ਹੀ ਰੱਖਣ ‘ਤੇ ਰੋਕ ਲਾ ਦਿੱਤੀ ਹੈ। ਇਸ ਹੁਕਮ ਦਾ ਸਿੱਖ ਸੈਨਿਕਾਂ ਤੇ ਸਿੱਖ ਸੰਗਠਨਾਂ ਵੱਲੋਂ ਵਿਰੋਧ ਸ਼ੁਰੂ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਗਈ ਹੈ।
ਸਾਂਸਦ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਮਰੀਕੀ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੇ ਹਾਂ। ਸਾਡੇ ਲਈ ਕੇਸ ਸਿੱਖਾਂ ਦੀ ਪਛਾਣ ਹਨ। ਖਾਸ ਕਰਕੇ ਕੇਸ ਧਾਰਮਿਕ ਪਛਾਣ ਦਾ ਚਿੰਨ੍ਹ ਹਨ। ਸਾਡੇ ਗੁਰੂਆਂ ਤੇ ਪ੍ਰੰਪਰਾਵਾਂ ਵਿਚ ਖਾਸ ਤੌਰ ‘ਤੇ ਕੇਸਾਂ ਬਾਰੇ ਦੱਸਿਆ ਗਿਆ ਹੈ। ਇਹ ਫੈਸਲਾ ਸਿੱਖਾਂ ਦੀਆਂ ਕਦਰਾਂ-ਕੀਮਤਾਂ ਤੇ ਧਾਰਮਿਕ ਪਛਾਣ ‘ਤੇ ਹਮਲਾ ਹੈ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੋਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਅਮਰੀਕਾ ਸਰਕਾਰ ਨਾਲ ਰਾਬਤਾ ਕਰਨ ਤੇ ਜੋ ਦਾੜ੍ਹੀ ‘ਤੇ ਬੈਨ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ, ਉਸ ਨੂੰ ਰੱਦ ਕਰਵਾਇਆ ਜਾਵੇ। ਭਾਰਤ ਸਰਕਾਰ ਨੂੰ ਇਸ ਵਿਚ ਦਖਲ ਦੇਣਾ ਚਾਹੀਦਾ ਹੈ ਤੇ ਅਮਰੀਕੀ ਸਰਕਾਰ ਨੂੰ ਗੁਜ਼ਾਰਿਸ਼ ਕਰਨੀ ਚਾਹੀਦੀ ਹੈ ਕਿ ਉਹ ਇਹ ਫੈਸਲਾ ਵਾਪਸ ਲੈਣ।
ਇਸ ਦੇ ਨਾਲ ਹੀ SGPC ਨੇ ਵੀ ਇਸ ‘ਤੇ ਵਿਰੋਧ ਪ੍ਰਗਟਾਇਆ ਹੈ ਕਿ ਨਵੇਂ ਹੁਕਮਾਂ ਨਾਲ ਸਿੱਖ ਸੈਨਿਕਾਂ ‘ਤੇ ਸਭ ਤੋਂ ਪਹਿਲਾ ਅਸਰ ਹੋਵੇਗਾ। ਸਿੱਖਾਂ ਤੋਂ ਇਲਾਵਾ ਮੁਸਲਿਮ, ਯਹੂਦੀਆਂ ਦੀ ਧਾਰਮਿਕ ਆਜ਼ਾਦੀ ਦਾ ਉਲੰਘਣ ਹੋਵੇਗਾ। SGPC ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਜਾਣਕਾਰੀ ਅਮਰੀਕੀ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ ਫੌਜ ਵਿਚ ਕਿਸੇ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ, ਇਹ ਗਲਤ ਹੈ।
ਇਹ ਵੀ ਪੜ੍ਹੋ : ਸੁਖਵਿੰਦਰ ਕਲਕੱਤਾ ਕ.ਤ/ਲ ਮਾਮਲੇ ‘ਚ ਪੁਲਿਸ ਨੇ ਕੀਤੇ ਵੱਡੇ ਖੁਲਾਸੇ, 3 ਬੰਦਿਆਂ ਨੂੰ ਕੀਤਾ ਗ੍ਰਿਫਤਾਰ
ਉਨ੍ਹਾਂ ਕਿਹਾ ਕਿ ਅਮਰੀਕਾ ਇਕ ਲੋਕਤਾਂਤ੍ਰਿਕ ਦੇਸ਼ ਹੈ, ਜਿਥੇ ਲੋਕਾਂ ਨੂੰ ਧਰਮ ਦੀ ਆਜ਼ਾਦੀ ਹੈ। ਇਸ ਲਈ ਲੋਕਾਂ ਦੇ ਧਰਮ ਤੇ ਉਸ ਦੀ ਮਰਿਆਦਾ ਦਾ ਸਨਮਾਨ ਦੇਣਾ ਬਣਦਾ ਹੈ। ਅਸੀਂ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨਾਲ ਤਾਲਮੇਲ ਕਰਾਂਗੇ ਤੇ ਇਸ ਬਾਰੇ ਜਾਣਕਾਰੀ ਲਵਾਂਗੇ।
ਵੀਡੀਓ ਲਈ ਕਲਿੱਕ ਕਰੋ -:
























