ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਪੀ.ਐੱਮ. ਮੋਦੀ ਦੇ ਦੌਰੇ ਦੌਰਾਨ ਰਖੀਆਂ ਮੰਗਾਂ ਦੇ ਨਾਮਨਜ਼ੂਰ ਹੋਣ ‘ਤੇ ਉਨ੍ਹਾਂ ਸਵਾਲ ਉਠਾਏ।
ਸਿਮਰਨਜੀਤ ਮਾਨ ਨੇ ਕਿਹਾ ਕਿ ਪੀ.ਐੱਮ. ਮੋਦੀ ਕਹਿੰਦੇ ਨੇ ਕਿ ਉਹ ਭ੍ਰਿਸ਼ਟਾਚਾਰ ਖਿਲਾਫ ਹੈ। ਸਾਡੀ ਪਾਰਟੀ ਭ੍ਰਿਸ਼ਟ ਨਹੀਂ। ਪਰ ਜਦੋਂ ਉਹ ਪੰਜਾਬ ਆਏ ਸਨ ਤਾਂ ਅਸੀਂ ਉਨ੍ਹਾਂ ਨੂੰ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਹਾ। ਉਨ੍ਹਾਂ ਨੂੰ ਸੰਸਦ ‘ਚ ਸ਼੍ਰੋਮਣੀ ਕਮੇਟੀ-ਸਿੱਖ ਪਾਰਲੀਮੈਂਟ ਚੋਣਾਂ ਕਰਵਾਉਣ ਨੂੰ ਕਿਹਾ ਤੇ ਪੰਜਾਬ-ਪਾਕਿਸਤਾਨ ਸਰਹੱਦ ਨੂੰ ਵਪਾਰ ਤੇ ਤੀਰਥ ਯਾਤਰਾ ਲਈ ਖੋਲ੍ਹਣ ਲਈ ਕਿਹਾ ਪਰ ਉਨ੍ਹਾਂ ਨੇ ਸਾਰੀਆਂ ਮੰਗਾਂ ਨੂੰ ਨਾਮਨਜ਼ੂਰ ਕਰ ਦਿੱਤਾ। ਉਨ੍ਹਾਂ ਸਵਾਲ ਕੀਤਾ ਤਾਂ ਕੀ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਨਹੀਂ ਨੇ? ਤੇ ਕੀ ਉਹ ਹਿੰਦੁਵਾਦੀ ਏਜੰਡੇ ‘ਤੇ ਨਹੀਂ ਚੱਲ ਰਹੇ ਨੇ?
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ‘ਤੇ ਆਉਣ ਦੌਰਾਨ ਐੱਮਪੀ ਸਿਮਰਨਜੀਤ ਮਾਨ ਨੇ ਇਕ ਪੱਤਰ ਜਾਰੀ ਕੀਤਾ ਸੀ, ਜਿਸ ਵਿੱਚ ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਦੀ ਠਾਨ ਕੇ ਆਉਣ ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਦਾ ਐਲਾਨ ਕਰਨਾ, ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ, ਪਾਕਿਸਤਾਨ ਨਾਲ ਲੱਗਦੀ ਸਰਹੱਦ ਵਾਹਘਾ ਅਤੇ ਹੋਰ ਸਰਹੱਦਾਂ ਵਪਾਰ ਲਈ ਖੋਲ੍ਹਣ ਦਾ ਐਲਾਨ, ਕਿਸਾਨਾਂ ਦੀਆਂ ਜਿਨਸਾਂ ਦੀ M.S.P ਦਾ ਐਲਾਨ ਕਰਨ ਵਰਗੀਆਂ ਮੰਗਾਂ ਰਖੀਆਂ ਗਈਆਂ ਸਨ।
ਇਹ ਵੀ ਪੜ੍ਹੋ : ਰੋਪੜ : ਰੋਕਣ ਦੇ ਬਾਵਜੂਦ ਸ਼ਰਾਬ ਦਾ ਠੇਕਾ ਖੋਲ੍ਹਣ ‘ਤੇ ਭੜਕੀਆਂ ਔਰਤਾਂ, ਭੰਨ ਕੇ ਪਰਾਂ ਸੁੱਟਿਆ ਖੋਖਾ
ਵੀਡੀਓ ਲਈ ਕਲਿੱਕ ਕਰੋ -: