ਬੀਤੇ ਕੱਲ੍ਹ ਮੀਤ ਹੇਅਰ ਦੇ ਨਾਨੀ ਸਰਦਾਰਨੀ ਰਤਨ ਕੌਰ ਦਾ ਦੇਹਾਂਤ ਹੋਇਆ ਸੀ ਤੇ ਅੱਜ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਸਾਂਸਦ ਮੀਤ ਹੇਅਰ ਭਾਵੁਕ ਨਜ਼ਰ ਆਏ। ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ। ਸਸਕਾਰ ਮੌਕੇ ਨਾਨੀ ਦਾ ਮੱਥਾ ਚੁੰਮ ਕੇ MP ਮੀਤ ਹੇਅਰ ਕਾਫੀ ਭਾਵੁਕ ਨਜ਼ਰ ਆਏ।
ਇਹ ਵੀ ਪੜ੍ਹੋ : ਮਾਂ ਦੀ ਅੰਤਿਮ ਸ਼ਰਧਾਂਜਲੀ ਮੌਕੇ ਭਾਵੁਕ ਹੋਏ ਖਾਨ ਸਾਬ, ਕਿਹਾ-‘ਮਾਂ ਬਿਨਾਂ ਮੇਰੀ ਸਾਰੀ ਤਰੱਕੀ ਮਿੱਟੀ ਆ”
ਦੱਸ ਦੇਈਏ ਕਿ MP ਮੀਤ ਹੇਅਰ ਦੀ ਨਾਮੀ ਸਰਦਾਰਨੀ ਰਤਨ ਕੌਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਬੀਤੀ ਸ਼ਾਮ ਉਨ੍ਹਾਂ ਦਾ ਦੇਹਾਂਤ ਹੋਇਆ ਸੀ ਤੇ ਅੱਜ ਮਾਨਸਾ ਦੇ ਰਾਮ ਬਾਗ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ‘ਚ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ। ਦੱਸ ਦੇਈਏ ਕਿ ਵਿਧਾਇਕ ਵਿਜੈ ਸਿੰਗਲਾ ਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਵੀ ਇਸ ਮੌਕੇ ਮੌਜੂਦ ਸਨ। ਉਨ੍ਹਾਂ ਵੱਲੋਂ ਮੀਤ ਹੇਅਰ ਨੂੰ ਹੌਸਲਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























