ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ, ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਵਿੱਚ ਏਐਸ ਐਂਡ ਕੰਪਨੀ ਦੇ 77 ਸ਼ਰਾਬ ਦੇ ਠੇਕੇ ਸੀਲ ਕੀਤੇ ਹਨ। ਦੱਸ ਦੇਈਏ ਏਐਸ ਐਂਡ ਕੰਪਨੀ ਦੇ ਹਿੱਸੇਦਾਰ ਅਕਸ਼ੇ ਛਾਬੜਾ ਅਤੇ ਉਸ ਦੇ ਸਾਥੀ ਗੌਰਵ ਗੋਰਾ ਨੂੰ ਪਿਛਲੇ ਸਾਲ 24 ਨਵੰਬਰ ਨੂੰ ਜੈਪੁਰ ਹਵਾਈ ਅੱਡੇ ਤੋਂ ਡਰੱਗ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਹੁਣ ਜੇਲ੍ਹ ਵਿੱਚ ਹਨ।
ਦੱਸ ਦੇਈਏ ਅਕਸ਼ੈ ਇੱਕ ਵੱਡੇ ਸ਼ਰਾਬ ਕਾਰੋਬਾਰੀ ਦਾ ਬੇਟਾ ਹੈ। ਸਾਰਾ ਕਾਰੋਬਾਰ ਨਸ਼ੇ ਦੇ ਪੈਸੇ ਨਾਲ ਚੱਲਦਾ ਸੀ। ਅਕਸ਼ੇ ਛਾਬੜਾ ਨੇ NCB ਦੀ ਪੁੱਛ-ਗਿੱਛ ਵਿੱਚ ਮੰਨਿਆ ਕਿ ਉਸਨੇ ਮੁੰਦਰਾ ਬੰਦਰਗਾਹ ਗੁਜਰਾਤ ਰਾਹੀਂ ਸਮੁੰਦਰੀ ਰਸਤੇ ਅਤੇ ਇੰਟੈਗਰੇਟਿਡ ਚੈੱਕ ਪੋਸਟ (ICP) ਅਟਾਰੀ ਅਤੇ ਜੰਮੂ-ਕਸ਼ਮੀਰ ਦੇ ਸੜਕ ਰਾਹੀਂ 16.50 ਕੁਇੰਟਲ ਹੈਰੋਇਨ ਮੰਗਵਾਈ ਸੀ। ਉਹ ਨਸ਼ਾ ਤਸਕਰੀ ਤੋਂ ਆਉਣ ਵਾਲੇ ਪੈਸੇ ਨੂੰ ਸ਼ਰਾਬ ਦੇ ਕਾਰੋਬਾਰ ਵਿਚ ਲਗਾ ਦਿੰਦਾ ਸੀ।
ਇਹ ਵੀ ਪੜ੍ਹੋ : ਬੰਬ ਦੀ ਧਮਕੀ ਮਗਰੋਂ ਮਾਸਕੋ-ਗੋਆ ਹਵਾਈ ਜਹਾਜ਼ ਉਜ਼ਬੇਕਿਸਤਾਨ ਵੱਲ ਮੋੜਿਆ, ਸਾਰੇ ਯਾਤਰੀ ਸੁਰੱਖਿਅਤ
NCB ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਅਤੇ ਪੁਲਿਸ ਨਾਲ ਮਿਲ ਕੇ ਫੋਰਟਿਸ ਗਰੁੱਪ, ਗਿੱਲ ਗਰੁੱਪ ਅਤੇ ਢੋਲੇਵਾਲ ਗਰੁੱਪ ਦੇ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰ ਦਿੱਤਾ। ਇਹ ਤਿੰਨੋਂ ਗਰੁੱਪ ਅਕਸ਼ੈ ਛਾਬੜਾ ਦੇ ਹਨ। ਜਾਂਚ ਏਜੰਸੀ NCB ਨੇ ਦਾਅਵਾ ਕੀਤਾ ਹੈ ਕਿ ਉਹ ਸ਼ਹਿਰ ਦੇ ਇੱਕ ਘਰ ਵਿੱਚ ਨਸ਼ੀਲਾ ਪਾਊਡਰ ਵੀ ਬਣਾਉਂਦਾ ਸੀ। ਅਕਸ਼ੇ ਛਾਬੜਾ ਨੇ ਡਰੱਗ ਤਸਕਰੀ ਦੇ ਪੈਸੇ ਤੋਂ ਕਾਫੀ ਕਮਾਈ ਕੀਤੀ ਹੈ। ਹੁਣ NCB ਉਸ ਦੀਆਂ ਹੋਰ ਜਾਇਦਾਦਾਂ ‘ਤੇ ਵੀ ਕਾਰਵਾਈ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਾਣਕਾਰੀ ਅਨੁਸਾਰ ਅਕਸ਼ੈ ਛਾਬੜਾ ਦੇ ਬਿਆਨ ‘ਤੇ NCB ਨੇ ਏਐਸ ਐਂਡ ਕੰਪਨੀ ਦੇ ਸ਼ੇਅਰਧਾਰਕਾਂ ਤੋਂ ਕੰਪਨੀ ਦੇ ਲਾਇਸੈਂਸ ਅਤੇ ਕੰਪਨੀ ‘ਚ ਕੀਤੇ ਨਿਵੇਸ਼ ਬਾਰੇ ਜਾਣਕਾਰੀ ਮੰਗੀ ਸੀ। ਲਾਇਸੈਂਸ ਲੈਣ ਲਈ 3.55 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਇਸ ਸਬੰਧੀ ਉਹ ਕੋਈ ਜਾਣਕਾਰੀ ਨਹੀਂ ਦੇ ਸਕੇ। ਇਸ ਤੋਂ ਸਾਫ਼ ਹੈ ਕਿ ਇਸ ਵਿੱਚ ਅਕਸ਼ੈ ਛਾਬੜਾ ਦਾ ਪੈਸਾ ਲਗਾਇਆ ਗਿਆ ਸੀ। ਇਸ ਕਾਰਨ ਕੰਪਨੀ ਦੀ ਜਾਇਦਾਦ ਸੀਲ ਕਰ ਦਿੱਤੀ ਗਈ ਹੈ। ਹੁਣ ਇਸ ਨੂੰ ਕਿਸੇ ਹੋਰ ਨੂੰ ਵੇਚਿਆ ਨਹੀਂ ਜਾ ਸਕਦਾ।