ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਨੇ 12ਵੀਂ ਕਲਾਸ ਦੀਆਂ ਕਿਤਾਬਾਂ ਤੋਂ ਕਈ ਚੈਪਟਰ ਹਟਾ ਦਿੱਤੇ ਹਨ। ਇਸ ਵਿੱਚ ਇਤਿਹਾਸ, ਨਾਗਰਿਕ ਸ਼ਾਸਤਰ ਅਤੇ ਹਿੰਦੀ ਦੇ ਸਿਲੇਬਸ ਵਿੱਚ ਕੁਝ ਬਦਲਾਅ ਕੀਤੇ ਗਏ ਹਨ। NCRT ਦੇ ਅਨੁਸਾਰ, ‘ਦਿ ਕੋਲਡ ਵਾਰ ਏਰਾ’ ਅਤੇ ‘ਵਰਲਡ ਪਾਲੀਟਿਕਸ ਵਿੱਚ US ਹੇਜੀਮਨੀ’ ਦੇ ਚੈਪਟਰ ਨੂੰ ਨਾਗਰਿਕ ਸ਼ਾਸਤਰ ਦੀ ਪਾਠ ਪੁਸਤਕ ਵਿੱਚੋਂ ਹਟਾ ਦਿੱਤਾ ਗਿਆ ਹੈ। NCERT ਨੇ ਦੱਸਿਆ ਕਿ ਅੱਪਡੇਟ ਕੀਤਾ ਗਿਆ ਸਿਲੇਬਸ ਮੌਜੂਦਾ ਅਕਾਦਮਿਕ ਸੈਸ਼ਨ ਯਾਨੀ 2023-24 ਤੋਂ ਲਾਗੂ ਕੀਤਾ ਜਾਵੇਗਾ।
NCERT ਮੁਤਾਬਕ ਫਿਰਾਕ ਗੋਰਖਪੁਰੀ ਦੀ ਗ਼ਜ਼ਲ ਹਿੰਦੀ ਪੁਸਤਕ ਆਰੋਹ ਭਾਗ-2 ਵਿੱਚੋਂ ਹਟਾ ਦਿੱਤੀ ਗਈ ਹੈ। ਇਤਿਹਾਸ ਦੀ ਪੁਸਤਕ ਥੀਮਜ਼ ਆਫ਼ ਇੰਡੀਅਨ ਹਿਸਟਰੀ-ਭਾਗ-2 ਵਿੱਚੋਂ ਮੁਗ਼ਲ ਸਾਮਰਾਜ 16ਵੀਂ ਅਤੇ 17ਵੀਂ ਸਦੀ ਨਾਲ ਸਬੰਧਤ ਅਧਿਆਏ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਿੰਦੀ ਪੁਸਤਕ ਵਿੱਚੋਂ ਕੁਝ ਪੈਰੇ ਅਤੇ ਕਵਿਤਾਵਾਂ ਹਟਾ ਦਿੱਤੀਆਂ ਗਈਆਂ ਹਨ। ‘ਆਜ਼ਾਦ ਭਾਰਤ ਵਿੱਚ ਰਾਜਨੀਤੀ’ ਪੁਸਤਕ ਦੇ ਦੋ ਅਧਿਆਏ ਹਟਾ ਦਿੱਤੇ ਗਏ ਹਨ, ਅਰਥਾਤ – ‘ਦਿ ਰਾਈਜ਼ ਆਫ਼ ਦਾ ਪੀਪਲਜ਼ ਮੂਵਮੈਂਟ’ ਅਤੇ ‘ਦਿ ਏਰਾ ਆਫ਼ ਸਿੰਗਲ ਪਾਰਟੀ ਡੌਮੀਨੈਂਸ’।
ਇਸ ਤੋਂ ਇਲਾਵਾ ਹਿੰਦੀ ਦੀ ਕਿਤਾਬ ਅੰਤਰਾ ਭਾਗ-2 ਵਿੱਚੋਂ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਦਾ ਚੈਪਟਰ ‘ਗੀਤ ਗਾਣੇ ਦੋ ਮੁਝੇ…’ ਵੀ ਹਟਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਵਿਸ਼ਨੂੰ ਖਰੇ ਦੀ ‘ਏਕ ਕੰਮ ਔਰ ਸੱਤਿਆ’ ਨੂੰ ਵੀ ਹਿੰਦੀ ਕਿਤਾਬ ‘ਚੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਅਧਿਆਵਾਂ ਵਿੱਚ ਭਾਰਤੀ ਜਨਸੰਘ, ਸਮਾਜਵਾਦੀ, ਕਮਿਊਨਿਸਟ ਪਾਰਟੀ, ਕਾਂਗਰਸ ਦਾ ਦਬਦਬਾ ਆਦਿ ਪੜ੍ਹਾਇਆ ਗਿਆ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਖ਼ੁਸ਼ਖ਼ਬਰੀ, ਬਰਨਾ ਬੁਆਏ ਦੇ ਬੋਲਾਂ ਨਾਲ ਨਵਾਂ ਗਾਣਾ ਹੋਵੇਗਾ ਰਿਲੀਜ਼
NCRT ਨੇ ਮੌਜੂਦਾ ਸੈਸ਼ਨ ਤੋਂ 11ਵੀਂ ਕਿਤਾਬ ‘ਥੀਮਜ਼ ਇਨ ਵਰਲਡ ਹਿਸਟਰੀ’ ਦੇ ਤਿੰਨ ਚੈਪਟਰ ਹਟਾ ਦਿੱਤੇ ਹਨ। ਇਨ੍ਹਾਂ ਦੇ ਨਾਂ ‘ਸੈਂਟਰਲ ਇਸਲਾਮਿਕ ਲੈਂਡਜ਼’, ‘ਕਲੈਸ਼ ਆਫ਼ ਕਲਚਰਜ਼’ ਅਤੇ ‘ਦਿ ਇੰਡਸਟਰੀਅਲ ਰੈਵੋਲਿਊਸ਼ਨ’ ਹਨ। ਇਸ ਦੇ ਨਾਲ ਹੀ 10ਵੀਂ ਜਮਾਤ ਦੀ ਕਿਤਾਬ ‘ਡੈਮੋਕ੍ਰੇਟਿਕ ਪਾਲੀਟਿਕਸ-2’ ‘ਚੋਂ ਕਈ ਚੈਪਟਰ ਵੀ ਹਟਾ ਦਿੱਤੇ ਗਏ ਹਨ, ਜਿਨ੍ਹਾਂ ‘ਚ ਲੋਕਤੰਤਰ ਅਤੇ ਵਿਭਿੰਨਤਾ, ਲੋਕ ਸੰਘਰਸ਼ ਅਤੇ ਅੰਦੋਲਨ, ਲੋਕਤੰਤਰ ਦੀਆਂ ਚੁਣੌਤੀਆਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: