ਰਾਜਧਾਨੀ ਦਿੱਲੀ ਤੋਂ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ IIT ਦੇ ਸਾਹਮਣੇ SDA ਮਾਰਕੀਟ ਨੇੜੇ ਸੜਕ ਪਾਰ ਕਰਦੇ ਸਮੇਂ ਇੱਕ ਕਾਰ ਨੇ ਦੋ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਟੱਕਰ ਅਤੇ ਕਾਰ ਦੀ ਲਪੇਟ ‘ਚ ਆਉਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਦੂਜਾ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਅਸ਼ਰਫ ਨਵਾਜ਼ ਖਾਨ ਅਤੇ ਜ਼ਖਮੀ ਅੰਕੁਰ ਸ਼ੁਕਲਾ ਦੋਵੇਂ IIT ਵਿੱਚ ਪੀਐਚਡੀ ਦੇ ਵਿਦਿਆਰਥੀ ਹਨ। ਇਸ ਹਾਦਸੇ ਤੋਂ ਬਾਅਦ ਕਾਰ ਕੁਝ ਦੂਰੀ ‘ਤੇ ਪਈ ਮਿਲੀ। ਇਸ ਮਾਮਲੇ ਸਬੰਧੀ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਡਰਾਈਵਰ ਦੀ ਪਛਾਣ ਕਰ ਲਈ ਗਈ ਹੈ, ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਕੋਵਿਡ ਟੀਕਾਕਰਨ ਮੁਹਿੰਮ ਹੋਵੇਗੀ ਤੇਜ਼, ਸਿਹਤ ਵਿਭਾਗ ਨੂੰ ਮਿਲੀ 50,000 ਕੋਵਿਸ਼ੀਲਡ ਦੀ ਖੇਪ
ਦੱਸ ਦੇਈਏ ਕਿ ਬੀਤੇ 4 ਜਨਵਰੀ ਨੂੰ ਅਹਿਜਾ ਹੀ ਇਕ ਹਾਦਸਾ ਦਿੱਲੀ ਦੇ ਦਵਾਰਕਾ ਮੋੜ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਸੀ, ਜਿਸ ਵਿੱਚ ਚਾਰ ਲੋਕ ਜ਼ਖ਼ਮੀ ਹੋ ਗਏ ਸਨ। ਇਸ ਹਾਦਸੇ ਵਿੱਚ ਦਿੱਲੀ ਪੁਲਿਸ ਦੇ ਇੱਕ ASI ਉੱਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਹੈ। ਪੁਲਿਸ ਕਾਂਸਟੇਬਲ ਆਪਣੀ ਪ੍ਰਾਈਵੇਟ ਕਾਰ ਚਲਾ ਰਿਹਾ ਸੀ ਅਤੇ ਦਵਾਰਕਾ ਮੋੜ ਦੇ ਰੈੱਡ ਲਾਈਟ ਏਰੀਏ ਕੋਲ 6 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦੇ ਨਾਲ ਹੀ ਉਕਤ ASI ਨੇ ਇੱਕ ਪੀਸੀਆਰ ਵੈਨ ਨੂੰ ਵੀ ਟੱਕਰ ਮਾਰ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: