ਭਾਰਤ ਦੇ ਨੀਰਜ ਚੋਪੜਾ ਹੁਣ ਜੈਵਲਿਨ ਥ੍ਰੋ ਰੈਂਕਿੰਗ ਵਿਚ ਟੌਪ ਰੈਂਕਡ ਪਲੇਅਰ ਹਨ। ਉਨ੍ਹਾਂ ਨੇ ਮੌਜੂਦਾ ਵਰਲਡ ਚੈਂਪੀਅਨ ਐਂਡਰਸਨ ਪੀਟਰਸਨ ਨੂੰ ਦੂਜੇ ਸਥਾਨ ‘ਤੇ ਧਕੇਲ ਦਿੱਤਾ। ਐਂਡਰਸਨ ਗ੍ਰੇਨਾਡਾ ਦੇ ਹਨ ਅਤੇ ਹੁਣ ਉਹ ਨੰਬਰ ਇਕ ਜੈਵਲਿਨ ਥ੍ਰੋਅਰ ਸਨ। ਨੀਰਜ ਚੋਪੜਾ ਦੀ ਕਾਮਯਾਬੀ ਦੀ ਇਹ ਕਹਾਣੀ ਖਾਸ ਹੈ ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਨੰਬਰ ਵਨ ਦੀ ਰੈਂਕਿੰਗ ਤੱਕ ਨਹੀਂ ਪਹੁੰਚਿਆ ਸੀ। ਉਨ੍ਹਾਂ ਨੇ ਓਲੰਪਿਕ ਗੋਲਡ ਸਣੇ ਕਈ ਮੈਡਲ ਪਿਛਲੇ 2-3 ਸਾਲਾਂ ਵਿਚ ਜਿੱਤੇ ਹਨ ਤੇ ਭਾਰਤ ਦਾ ਨਾਂ ਖੇਡਾਂ ਦੀ ਦੁਨੀਆ ਵਿਚ ਰੌਸ਼ਨ ਕੀਤਾ ਹੈ।
ਵਰਲਡ ਅਥਲੈਟਿਕਸ ਵੱਲੋਂ ਰੈਂਕਿੰਗ ਜਾਰੀ ਕੀਤੀ ਗਈ ਤਾਂ ਉਸ ਵਿਚ ਸਭ ਤੋਂ ਉਪਰ ਨੀਰਜ ਚੋਪੜਾ ਦਾ ਨਾਂ ਮਿਲਿਆ। ਉਸ ਦੇ ਨਾਂ ਦੇ ਸਾਹਮਣਏ 1455 ਅੰਕ ਮਿਲੇ ਜੋ ਕਿਸੇ ਵੀ ਖਿਡਾਰੀ ਦੀ ਤੁਲਨਾ ਵਿਚ ਸਭ ਤੋਂ ਵੱਧ ਹਨ। ਉਨ੍ਹਾਂ ਦੇ ਬਾਅਦ ਦੂਜੇ ਨੰਬਰ ‘ਤੇ ਮੌਜੂਦ ਵਿਸ਼ਵ ਚੈਂਪੀਅਨ ਖਿਡਾਰੀ ਐਂਡਰਸਨ ਪੀਟਰਸ ਕੋਲ ਉਨ੍ਹਾਂ ਤੋਂ ਘੱਟ ਪੁਆਇੰਟ ਹਨ। ਐਂਡਰਸਨ ਕੋਲ 1433 ਅੰਕ ਹਨ, ਦੂਜੇ ਪਾਸੇ ਤੀਜੇ ਨੰਬਰ ‘ਤੇ ਟੋਕੀਓ ਓਲੰਪਿਕ ਵਿਚ ਸਿਲਵਰ ਮੈਡਲ ਜੇਤੂ ਚੈਕ ਰਿਪਬਿਕ ਦੇ ਜਾਕੁਬ ਵੇਡਲੇਜ ਹਨ ਜਿਸ ਦੇ 1416 ਪੁਆਇੰਟ ਸਨ।
ਇਹ ਵੀ ਪੜ੍ਹੋ : ਕੇਂਦਰ ਆਰਡੀਨੈਂਸ : ਕੋਲਕਾਤਾ ਪਹੁੰਚੀ ‘ਆਪ’ ਲੀਡਰਸ਼ਿਪ, CM ਮਮਤਾ ਨੇ ਸਮਰਥਨ ਦਾ ਦਿੱਤਾ ਭਰੋਸਾ
ਨੀਰਜ ਚੋਪੜਾ ਪਿਛਲੇ ਸਾਲ 30 ਅਗਸਤ ਨੂੰ ਹੀ ਦੂਜੇ ਰੈਂਕ ‘ਤੇ ਪਹੁੰਚ ਗਏ ਸਨ ਤੇ ਹੁਣ 9 ਮਹੀਨਿਆਂ ਬਾਅਦ ਉਹ ਟੌਪ ਰੈਂਕ ਪਲੇਅਰ ਹਨ। ਇਸ ਦਰਮਿਆਨ ਉਨ੍ਹਾਂ ਨੇ ਜਿਊਰਿਖ ਵਿਚ ਡਾਇਮੰਡ ਲੀਗ ਦਾ ਫਾਈਨਲ ਮੁਕਾਬਲਾ ਵੀ ਜਿੱਤਿਆ ਸੀ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਦੋਹਾ ਡਾਇਮੰਡ ਲੀਗ ਵਿਚ 88.67 ਮੀਟਰ ਜੈਵਲਿਨ ਸੁੱਟ ਕੇ ਜਿੱਤ ਹਾਸਲ ਕੀਤੀ ਸੀ। ਹੁਣ ਅੱਗੇ ਉਨ੍ਹਾਂ ਦੀਆਂ ਨਜ਼ਰਾਂ 4 ਜੂਨ ਨੂੰ ਨੀਰਦਲੈਂਡਸ ਵਿਚ ਹੋਣ ਵਾਲੇ ਐੱਫਬੀਕੇ ਦੇ ਮੁਕਾਬਲਿਆਂ ‘ਤੇ ਟਿਕੀ ਹੋਈ ਹੈ, ਦੂਜੇ ਪਾਸੇ 17 ਜੂਨ ਨੂੰ ਉਹ ਫਿਨਲੈਂਡ ਦੇ ਰਾਵੋ ਨੁਰਮੀ ਗੇਮਸ ਵਿਚ ਵੀ ਹਿੱਸਾ ਲੈਣਗੇ।
ਵੀਡੀਓ ਲਈ ਕਲਿੱਕ ਕਰੋ -: