ਕੋਰੋਨਾ ਦੇ ਮਾਮਲੇ ਪੰਜਾਬ ਵਿੱਚ ਘਟਣੇ ਸ਼ੁਰੂ ਹੋ ਗਏ ਹਨ ਪਰ ਹੁਣ ਬਲੈਕ ਫੰਗਸ ਡਾਕਟਰਾਂ ਲਈ ਸਰਦਰਦੀ ਬਣ ਗਿਆ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਬਲੈਕ ਫੰਗਸ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ, ਉਥੇ ਹੀ ਜਲੰਧਰ ਵਿੱਚ ਲਗਾਤਾਰ ਦੂਸਰੇ ਦਿਨ ਬਲੈਕ ਫੰਗਸ ਦੇ ਦੋ ਮਰੀਜ਼ਾਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ 65 ਸਾਲਾ ਵਿਅਕਤੀ ਨੂੰ ਕੋਰੋਨਾ ਹੋਇਆ ਸੀ। ਇਲਾਜ ਦੌਰਾਨ ਬਲੈਕ ਫੰਗਸ ਦੀ ਲਪੇਟ ਵਿੱਚ ਆ ਗਿਆ। ਮਰੀਜ਼ ਨੂੰ ਪਠਾਨਕੋਟ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।
ਹੁਣ ਤੱਕ ਜ਼ਿਲ੍ਹੇ ਵਿੱਚ ਬਲੈਕ ਫੰਗਸ ਦੇ ਕੁਲ 33 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ, ਜਦਕਿ 5 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇਸ ਦੇ 25 ਮਾਮਲੇ ਐਕਟਿਵ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਪਏ ਕਲੇਸ਼ ‘ਤੇ ਹੋਈ ਸੁਣਵਾਈ, ਦਿੱਲੀ ‘ਚ ਕਮੇਟੀ ਨੂੰ 25 ਆਗੂਆਂ ਨੇ ਮਿਲ ਕੇ ਦੱਸੇ ਕੈਪਟਨ ਖਿਲਾਫ ਗਿਲੇ-ਸ਼ਿਕਵੇ
ਉਥੇ ਹੀ ਜਲੰਧਰ ਵਿੱਚ ਬਲੈਕ ਫੰਗਸ ਨਾਲ ਦੋ ਹੋਰ ਮਰੀਜ਼ਾਂ ਦੀ ਸੋਮਵਾਰ ਨੂੰ ਮੌਤ ਹੋ ਗਈ। ਜਲਧਰ ਵਿੱਚ ਹੁਣ ਇਸ ਦੇ ਮਾਮਲਿਆਂ ਦੀ ਗਿਣਤੀ 43 ਪਹੁੰਚ ਗਈ ਹੈ, ਜਦਕਿ 11 ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਵੀ ਜ਼ਿਲ੍ਹੇ ਵਿੱਚ ਬਲੈਕ ਫੰਗਸ ਦੀ ਲਪੇਟ ਵਿੱਚ ਆਏ ਦੋ ਮਰੀਜ਼ਾਂ ਦੀ ਮੌਤ ਹੋਈ ਸੀ।