ਦਿੱਲੀ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ? ਅੱਜ ਇਸ ‘ਤੇ ਸਸਪੈਂਸ ਖਤਮ ਹੋ ਜਾਵੇਗਾ। ਅੱਜ ਦਿੱਲੀ ਦੇ ਨਵੇਂ CM ਦਾ ਐਲਾਨ ਕਰ ਦਿੱਤਾ ਜਾਵੇਗਾ। ਦਿੱਲੀ ਵਿਧਾਨ ਸਭਾ ਨਤੀਜੇ ਆਉਣ ਦੇ 11 ਦਿਨ ਬਾਅਦ ਮੁੱਖ ਮੰਤਰੀ ਦਾ ਨਾਂ ਸਾਹਮਣੇ ਆਏਗਾ। ਇਸ ਲਈ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ।
ਪਾਰਟੀ ਪ੍ਰਧਾਨ ਜੇਪੀ ਨੱਢਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਮੁੱਖ ਮੰਤਰੀ ਚੁਣੇ ਹੋਏ ਵਿਧਾਇਕਾਂ ਵਿਚੋਂ ਹੀ ਇਕ ਹੋਵੇਗਾ। ਬੈਠਕ ਵਿਚ ਕੈਬਨਿਟ ਮੰਤਰੀਆਂ ਦੇ ਨਾਂ ਦਾ ਵੀ ਐਲਾਨ ਹੋ ਸਕਦਾ ਹੈ। ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਰਾਮ ਲੀਲਾ ਮੈਦਾਨ ਵਿਚ ਹੋਵੇਗਾ। ਇਸ ਦੀਆਂ ਤਿਆਰੀਆਂ ਦੀ ਜ਼ਿੰਮੇਵਾਰੀ ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਤਰੁਣ ਚੁੱਘ ਨੂੰ ਸੌਂਪਿਆ ਗਿਆ ਹੈ।
ਭਾਜਪਾ 71 ਫੀਸਦੀ ਸਟ੍ਰਾਈਕ ਰੇਟ ਨਾਲ 48 ਸੀਟਾਂ ਜਿੱਤ ਕੇ 26 ਸਾਲ ਬਾਅਦ ਸੱਤਾ ਵਿਚ ਵਾਪਸੀ ਕਰ ਰਹੀ ਹੈ। ਅਜਿਹੇ ਵਿਚ ਸਹੁੰ ਚੁੱਕ ਸਮਾਗਮ ਇਕ ਗ੍ਰੈਂਡ ਈਵੈਂਟ ਦੀ ਤਰ੍ਹਾਂ ਹੋਵੇਗਾ। ਇਸ ਵਿਚ 1 ਲੱਖ ਤੋਂ ਵੱਧ ਲੋਕ ਆਸਕਦੇ ਹਨ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਾਰੇ ਕੇਂਦਰੀ ਮੰਤਰੀ, ਭਾਜਪਾ ਤੇ NDA ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਤੇ ਡਿਪਟੀ ਸੀਐੱਮ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਦਯੋਗਪਤੀ, ਫਿਲਮ ਸਟਾਰ, ਕ੍ਰਿਕਟ ਖਿਡਾਰੀ ਵੀ ਆਉਣਗੇ।
ਇਹ ਵੀ ਪੜ੍ਹੋ : ਨੌਜਵਾਨਾਂ ਲਈ ਖੁਸ਼ਖਬਰੀ, ਬਿਜਲੀ ਵਿਭਾਗ ‘ਚ ਵੀ ਨਿਕਲੀਆਂ ਬੰਪਰ ਭਰਤੀਆਂ, ਔਰਤਾਂ ਵੀ ਕਰ ਸਕਦੀਆਂ Apply
ਦੱਸ ਦੇਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਦੇ ਬਾਅਦ 28 ਸੂਬਿਆਂ ਤੇ ਵਿਧਾਨ ਸਭਾ ਵਾਲੇ 3 ਕੇਂਦਰ ਸ਼ਾਸਿਤ ਸੂਬਿਆਂ ਵਿਚੋਂ 21 ਵਿਚ ਭਾਜਪਾ ਜਾਂ NDA ਦੀ ਸਰਕਾਰ ਹੋ ਸਕਦੀ ਹੈ। ਜਦੋੰ ਕਿ ਦਿੱਲੀ ਵਿਚ ਦੋ ਵਾਰ 60 ਤੋਂ ਵੱਧ ਸੀਟਾਂ ਜਿੱਤਣ ਵਾਲੀ ‘ਆਪ’ ਇਸ ਵਾਰ 22 ਸੀਟਾਂ ‘ਤੇ ਸਿਮਟ ਕੇ ਰਹੀ ਗਈ ਜਦੋਂ ਕਿ ਕਾਂਗਰਸ ਨੂੰ ਲਗਾਤਾਰ ਤੀਜੀ ਵਾਰ ਚੋਣਾਂ ਵਿਚ ਇਕ ਵੀ ਸੀਟ ਨਹੀਂ ਮਿਲੀ।
ਵੀਡੀਓ ਲਈ ਕਲਿੱਕ ਕਰੋ -:
