ਬਿਜਲੀ ਸੰਕਟ ਦਰਮਿਆਨ ਪੰਜਾਬ ਦੀ ਇੰਡਸਟਰੀ ਲਈ ਸਰਕਾਰ ਵੱਲੋਂ ਫਿਰ ਤੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਪਹਿਲਾਂ ਇੰਡਸਟਰੀ ਲਈ ਹਫ਼ਤੇ ’ਚ 2 ਦਿਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉੱਥੇ ਹੀ ਹੁਣ 3 ਦਿਨ ਹੋਰ ਇੰਡਸਟਰੀ ਬੰਦ ਰੱਖਣ ਦੇ ਹੁਕਮ ਜਾਰੀ ਹੋ ਗਏ ਹਨ।
ਪਾਵਰਕਾਮ ਵੱਲੋਂ ਅਧਿਕਾਰਤ ਤੌਰ ’ਤੇ ਜਾਰੀ ਕੀਤੀ ਸੂਚਨਾ ਅਨੁਸਾਰ ਦੱਖਣੀ ਤੇ ਬਾਰਡਰ ਜ਼ੋਨ ’ਚ 4 ਤੋਂ 7 ਜੁਲਾਈ ਤੱਕ ਸਨਅਤਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਲਈ ਜਾਰੀ ਰਹਿਣਗੇ। ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕੋ ਜੋ ਇੰਡਸਟਰੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ, ਉਨ੍ਹਾਂ ਨੂੰ ਜੁਰਮਾਨਾ ਵੀ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ :ਲੁਧਿਆਣਾ ‘ਚ ਹਿੰਦੋਸਤਾਨ ਟਾਇਰਸ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਹੋਇਆ ਕਰੋੜਾਂ ਦਾ ਨੁਕਸਾਨ
ਪਹਿਲੀ ਵਾਰ ਉਲੰਘਣਾ ਕਰਨ ਵਾਲੇ ਨੂੰ 100 ਕੇ. ਵੀ. ਏ. ਦਾ ਜੁਰਮਾਨਾ ਮਨਜ਼ੂਰੀ ਤੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ ਤੇ ਦੂਜੀ ਵਾਰ ‘ਤੇ ਹਰ ਗਲਤੀ ਕਰਨ ’ਤੇ 200 ਕੇ. ਵੀ. ਏ. ਦਾ ਜੁਰਮਾਨਾ ਪ੍ਰਵਾਨਿਤ ਲੋਡ ਨਾਲੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ। ਨਵੇਂ ਜਾਰੀ ਹੋਏ ਹੁਕਮਾਂ ਮੁਤਾਬਕ ਜਨਰਲ ਤੇ ਰੋਲਿੰਗ ਮਿੱਲ ਖ਼ਪਤਕਾਰਾਂ ਨੂੰ ਐੱਸ. ਸੀ. ਡੀ. ਦਾ 10 ਫ਼ੀਸਦੀ ਜਾਂ 50 ਕੇ. ਵੀ. ਏ. ਤੱਕ ਜੋ ਵੀ ਘੱਟ ਹੋਵੇ, ਸਮਰੱਥਾ ਵਰਤਣ ਦੀ ਮਨਜ਼ੂਰੀ ਹੈ। ਇੰਡਕਸ਼ਨ ਫਰਨੇਸ ਲਈ ਐੱਸ. ਸੀ. ਡੀ. ਦਾ 2.5 ਫ਼ੀਸਦੀ ਜਾਂ 50 ਕੇ. ਵੀ. ਏ. ਜੋ ਵੀ ਘੱਟ ਹੋਵੇ ਅਤੇ ਆਰਕ ਫਰਨੇਸ ਇੰਡਸਟਰੀ ਵਾਸਤੇ ਐੱਸ. ਸੀ. ਡੀ. ਦਾ 5 ਫ਼ੀਸਦੀ ਛੁੱਟੀ ਵਾਲੇ ਦਿਨਾਂ ’ਚ ਵਰਤਣ ਦੀ ਮਨਜ਼ੂਰੀ ਹੋਵੇਗੀ।
ਸਰਕਾਰ ਵੱਲੋਂ ਬਿਜਲੀ ਕੱਟਾਂ ਨੂੰ ਲੈ ਕੇ ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਹਨ। PSPCL ਦੇ ਚੀਫ ਇੰਜੀਨੀਅਰਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਦਾ ਕਹਿਣਾ ਹੈ ਕਿ ਮੀਂਹ ਵਿਚ ਦੇਰੀ ਹੋਣ ਕਾਰਨ ਜ਼ਿਆਦਾ ਕੱਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਅਤੇ ਮਾਨਸੂਨ ਦੀ ਬਾਰਸ਼ ਵਿਚ ਦੇਰੀ ਕਾਰਨ ਬਿਜਲੀ ਦੀ ਮੰਗ ਵਿਚ ਵਾਧਾ ਹੋਇਆ। ਸਾਨੂੰ 15,000 ਮੈਗਾਵਾਟ ਤੋਂ ਵੱਧ ਦੀ ਮੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇ ਮੀਂਹ ਪੈਣ ਵਿਚ ਹੋਰ ਦੇਰੀ ਹੋਈ ਤਾਂ 16,000 ਮੈਗਾਵਾਟ ਤੱਕ ਵਧ ਸਕਦਾ ਹੈ।
ਇਹ ਵੀ ਪੜ੍ਹੋ : ਸਿਹਤ ਮੰਤਰੀ ਦੇ ਭਰੋਸੇ ਤੋਂ ਬਾਅਦ ਪੰਜਾਬ ਸਿਵਲ ਮੈਡੀਕਲ ਸੇਵਾਵਾਂ ਦੇ ਡਾਕਟਰਾਂ ਨੇ 6 ਜੁਲਾਈ ਤੱਕ ਹੜਤਾਲ ਕੀਤੀ ਮੁਲਤਵੀ