ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਦੋਸ਼ੀ ਲਾਰੈਂਸ ਬਿਸ਼ਨੋਈ ਦੀ ਗੈਂਗ ‘ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਹੁਣ ਗੈਂਗਸਟਰ ਦੀ ਪ੍ਰਾਪਰਟੀ ਸੀਜ਼ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੇ ਨਾਲ ਹੀ ਯਮੁਨਾ ਨਗਰ ਵਰਿੱਚ ਕਾਲਾ ਰਾਣੀ ਦੀ ਪ੍ਰਾਪਰਟੀ ਦੀ ਪ੍ਰਾਪਰਟੀ ਵੀ ਸੀਜ਼ ਹੋਵੇਗੀ। ਇੰਨਾ ਹੀ ਨਹੀਂ, ਸੋਨੀਪਤ ਤੇ ਦਿੱਲੀ ਵਿੱਚ ਕਾਲਾ ਜਠੇੜੀ ਅਤੇ ਉਸ ਦੇ ਗੁਰਗਿਆਂ ਨਾਲ ਜੁੜੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ। ਲਾਰੈਂਸ ਬਿਸ਼ਨੋਈ ਦੇ ਬੰਬੀਹਾ ਗੈਂਗ ‘ਤੇ ਜਾਂਚ ਏਜੰਸੀ ਵੱਡੀ ਕਾਰਵਾਈ ਕਰੇਗੀ। ਕੁਝ ਹੀ ਦੇਰ ਬਾਅਦ ਪੰਜਾਬ ਦੇ ਸਿਰਸਾ ਦੇ ਤਖਤਮਲ ਪਿੰਡ ਵਿੱਚ ਬੰਬੀਹਾ ਦੀਆਂ ਤਿੰਨ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾਣਗੀਆਂ। ਐੱਨ.ਆਈ.ਏ. ਨੇ ਬਿਸ਼ਨੋਈ ਨੂੰ 23 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ, ਉਹ ਬਠਿੰਡਾ ਜੇਲ੍ਹ ਵਿੱਚ ਬੰਦ ਸੀ।
ਇਸ ਤੋਂ ਪਹਿਲਾਂ NIA ਨੇ 4 ਮਾਰਚ ਨੂੰ ਕਿਹਾ ਸੀ ਕਿ ਜਬਰਨ ਵਸੂਲੀ ਤੇ ਕਤਲ ਵਰਗੇ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਉੱਤਰ ਭਾਰਤ ਦੇ ਅਪਰਾਧੀਆਂ ਖਿਲਾਫ ਜਾਰੀ ਜਾਂਚ ਤਹਿਤ ਪੰਜ ਜਾਇਦਾਦਾਂ ਨੂੰ ਕੁਰਕ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਸੀ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਦਿੱਲੀ ਵਿੱਚ ਆਸਿਫ਼ ਖਾਨ ਦਾ ਇੱਕ ਘਰ, ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਸੁਰਿੰਦਰ ਸਿੰਘ ਉਰਫ ਚੀਕੂ ਦੇ ਤਿੰਨ ਵੱਖ-ਵੱਖ ਥਾਵਾਂ ‘ਤੇ ਇੱਕ ਮਕਾਨ ਤੇ ਖੇਤੀ ਦੀ ਜ਼ਮੀਨ ਸ਼ਾਮਲ ਹੈ।
ਬਿਆਨ ਮੁਤਾਬਕ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਤੇ ਦਿਲੀ-ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਗੈਂਗਸਟਰ ਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੀਆਂ 76 ਥਾਵਾਂ ‘ਤੇ ਏਜੰਸੀ ਵੱਲੋਂ ਫਰਵਰੀ ਵਿੱਚ ਕੀਤੀ ਗਈ ਛਾਪੇਮਾਰੀ ਦੇ ਮੱਦੇਨਜ਼ਰ ਇਹ ਕੁਰਕੀ ਤੇ ਜ਼ਬਤੀ ਕੀਤੀ ਗਈ ਹੈ। ਇਹ ਕਾਰਵਾਈ ਐੱਨ.ਆਈ.ਈ. ਵੱਲੋਂ ਅਗਸਤ, 2022 ਵਿੱਚ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਸਟ (UAPA) ਤਹਿਤ ਤਿੰਨ ਪ੍ਰਮੁੱਖ ਸੰਗਠਿਤ ਅਪਰਾਧ ਸਿੰਡੀਕੇਟ ਖਿਲਾਫ ਦਰਜ ਮਾਮਲਿਆਂ ਨਾਲ ਸੰਬੰਧਤ ਹੈ।
ਇਨ੍ਹਾਂ ਸਿੰਡੀਕੇਟ ਨੇ ਆਪਣੇ ‘ਮਾਫੀਆ ਸ਼ੈਲੀਨ ਦੇ ਅਪਰਾਧਕ ਨੈਟਵਰਕ ਨੂੰ ਉੱਤਰੀ ਰਾਜਾਂ ਵਿੱਚ ਫੈਲਾਇਆ ਹੈ ਤੇ ਇਹ ਕਈ ਸਨਸਨੀਖੇਜ਼ ਅਪਰਾਧਾਂ ਵਿੱਚ ਸ਼ਾਮਲ ਹਨ ਜਿਵੇਕਿ ਸਿੱਧੂ ਮੂਸੇਵਾਲਾ ਦੇ ਕਤਲ ਤੇ ਵਪਾਰੀਆਂ ਤੇ ਪ੍ਰੋਫੈਸ਼ਨਲਾਂ ਤੋਂ ਵੱਡੇ ਪੱਧਰ ‘ਤੇ ਜਬਰਨ ਵਸੂਲੀ। ਏਜੰਸੀ ਨੇ ਕਿਹਾ ਸੀ ਕਿ ਇਨ੍ਹਾਂ ਅਪਰਾਧਾਂ ਵਿੱਚ ਮਹਾਰਾਸ਼ਟਰ ਦੇ ਬਿਲਡਰ ਸੰਜੇ ਬਿਆਨੀ ਤੇ ਪੰਜਾਬ ਦੇ ਇੱਕ ਕੌਮਾਂਤਰੀ ਕਬੱਡੀ ਕਨਵੀਨਰ ਸੰਦੀਪ ਨੰਗਲ ਅੰਬੀਆ ਦਾ ਕਤਲ ਸ਼ਾਮਲ ਹੈ।
ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਦਾ ਭੜਕਾਊ ਵੀਡੀਓ, ਇਸ ਦਿਨ ਪੰਜਾਬ ‘ਚ ਰੇਲਵੇ ਸਟੇਸ਼ਨਾਂ ‘ਤੇ ਕਬਜ਼ਾ ਕਰਨ ਦੀ ਧਮਕੀ
ਐੱਨ.ਆਈ.ਏ. ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਅਪਰਾਧਾਂ ਦੀ ਸਾਜ਼ਿਸ਼ ਰਚਨ ਦੇ ਸਾਜ਼ਿਸ਼ਕਰਤਾ ਪਾਕਿਸਤਾਨ ਤੇ ਕੈਨੇਡਾ ਵਿੱਚ ਬੈਠੇ ਸਨ ਤੇ ਸਿੰਡੀਕੇਟ ਦੇ ਕੁਝ ਸਰਗਨਾ ਨੇ ਜੇਲ੍ਹਾਂ ਤੋਂ ਹੀ ਵਾਰਦਾਤਾਂ ਦੀ ਸਾਜ਼ਿਸ਼ ਬਣਾਈ ਸੀ। ਬਿਆਨ ਵਿੱਚ ਕਿਹਾ ਗਿਆ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ‘ਅੱਤਵਾਦ ਦੀ ਆਮਦਨ’ ਤਹਿਤ ਪਾਈ ਗਈ ਅਤੇ ਇਨ੍ਹਾਂ ਜਾਇਦਾਦਾਂ ਦਾ ਇਸਤੇਮਾਲ ਅੱਤਵਾਦੀ ਸਾਜ਼ਿਸ਼ ਰਚਣ ਅਤੇ ਅਪਰਾਧਾਂ ਨੂੰ ਅੰਜਾਮ ਦੇਣ ਲਈ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: