ਡਿਜੀਟਲ ਇੰਡੀਆ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਚੁੱਕਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਇਕ ਨਵਾਂ ਆਧਾਰ ਐਪ ਲਾਂਚ ਕੀਤਾ ਹੈ, ਜੋ ਆਧਾਰ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਤੇ ਸੁਰੱਖਿਅਤ ਬਣਾ ਦੇਵੇਗਾ। ਇਸ ਐਪ ਨੂੰ ਖਾਸ ਤੌਰ ‘ਤੇ ਇਸਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਦਾ ਇਸਤੇਮਾਲ ਕਰਨਾ ਓਨਾ ਹੀ ਆਸਾਨ ਹੋਵੇਗਾ ਜਿੰਨਾ ਕਿ ਯੂਪੀਆਈ ਰਾਹੀਂ ਭੁਗਤਾਨ ਕਰਨਾ। ਯੂਜ਼ਰਸ ਹੁਣ ਸਿਰਫ ਇਕ ਟੈਪ ਵਿਚ ਆਪਣੀ ਪਛਾਣ ਵੈਰੀਫਾਈ ਕਰਾ ਸਕਣਗੇ ਜਿਸ ਨਾਲ ਨਾ ਸਿਰਫ ਸਮੇਂ ਦੀ ਬਚਤ ਹੋਵੇਗੀ ਸਗੋਂ ਗੋਪਨੀਅਤਾ ਵੀ ਬਣੀ ਰਹੇਗੀ। ਮੰਤਰੀ ਨੇ ਇਸ ਐਪ ਦੀ ਜਾਣਕਾਰੀ ਸੋਸ਼ਲ ਮੀਡੀਆ ਪਲਟੇਫਾਰਮ ਐਕਸ ‘ਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਫਿਲਹਾਲ ਬੀਟਾ ਟੈਸਟਿੰਗ ਫੇਜ਼ ਵਿਚ ਹੈ ਤੇ ਜਲਦ ਹੀ ਇਸ ਨੂੰ ਆਮ ਜਨਤਾ ਲਈ ਉਪਲਬਧ ਕਰਾਇਆ ਜਾਵੇਗਾ।
ਸਰਕਾਰ ਦਾ ਦਾਅਵਾ ਹੈ ਕਿ ਇਸ ਐਪ ਰਾਹੀਂ ਫਿਜ਼ੀਕਲ ਆਧਾਰ ਕਾਰਡ ਜਾਂ ਉਸ ਦੀ ਫੋਟੋਕਾਪੀ ਦੀ ਲੋੜ ਖਤਮ ਹੋ ਜਾਵੇਗੀ ਤੇ ਯੂਜ਼ਰਸ ਨੂੰ ਆਪਣੀ ਜਾਣਕਾਰੀ ‘ਤੇ ਪੂਰਾ ਕੰਟਰੋਲ ਮਿਲੇਗਾ। UIDAI ਵੱਲੋਂ ਜਾਰੀ ਆਧਾਰ ਕਾਰਡ, ਕਈ ਲੋਕਾਂ ਲਈ ਫਿਜ਼ੀਕਲ ਫਾਰਮ ਵਿਚ ਰੱਖਣਾ ਤੇ ਵਾਰ-ਵਾਰ ਇਨ੍ਹਾਂ ਦੀ ਫੋਟੋਕਾਪੀ ਕਰਾਉਣਾ ਇਕ ਝੰਜਟ ਬਣ ਗਿਆ ਸੀ। ਨਾਲ ਹੀ ਇਸ ਨਾਲ ਗੋਪਨੀਅਤਾ ਨਾਲ ਜੁੜੀ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਸਨ। ਸਰਕਾਰ ਨੇ ਇਸ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਸੁਰੱਖਿਅਤ ਤੇ ਡਿਜੀਟਲ ਹੱਲ ਪੇਸ਼ ਕੀਤਾ ਹੈ। ਨਵਾਂ ਆਧਾਰ ਐਪ, ਜਿਸ ਨਾਲ ਹੁਣ ਯੂਜਰਸ ਆਪਣੀ ਜਾਣਕਾਰੀ ਨੂੰ ਡਿਜੀਟਲ ਤਰੀਕੇ ਨਾਲ ਸਾਂਝਾ ਕਰ ਸਕਣਗੇ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਨਵੇਂ ਐਪ ਜ਼ਰੀਏ ਯੂਜਰਸ ਫੇਸ ਆਥੇਂਟਿਕੇਸ਼ਨ ਦੀ ਮਦਦ ਨਾਲ ਆਪਣਾ ਆਧਾਰ ਵੈਰੀਫਿਕੇਸ਼ਨ ਕਰ ਸਕਣਗੇ ਠੀਕ ਉਸੇ ਤਰ੍ਹਾਂ ਜਿਵੇਂ ਅਸੀਂ ਫੋਨ ਅਨਲਾਕ ਕਰਦੇ ਹਾਂ। ਇਸ ਸਹੂਲਤ ਨਾਲ ਹੁਣ ਯੂਜਰਸ ਨੂੰ ਨਾ ਤਾਂ ਸਕੈਨਿੰਗ ਦੀ ਲੋੜ ਹੋਵੇਗੀ ਨਾ ਹੀ ਫੋਟੋਕਾਪੀ ਦੀ। ਪੂਰਾ ਵੈਰੀਫਿਕੇਸ਼ਨ ਹੁਣ ਐਪ ਜ਼ਰੀਏ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਨੂੰ ਲਿਆਂਦਾ ਜਾਵੇਗਾ ਪੰਜਾਬ, ਪਪਲਪ੍ਰੀਤ ਦੀ ਨਜ਼ਰਬੰਦੀ ਦੀ ਮਿਆਦ ਅੱਜ ਹੋਈ ਖ਼ਤਮ
ਮੰਤਰੀ ਨੇ ਅੱਗੇ ਕਿਹਾ ਕਿ ਹੁਣ ਹੋਟਲ ਵਿਚ ਚੈੱਕ-ਇਨ, ਦੁਕਾਨ ਜਾਂ ਯਾਤਰਾ ਦੌਰਾਨ ਆਧਾਰ ਦੀ ਫੋਟੋਕਾਪੀ ਦੇਣ ਦੀ ਲੋੜ ਨਹੀਂ ਪਵੇਗੀ। ਯੂਜ਼ਰਸ ਦੀ ਸਹਿਮਤੀ ਦੇ ਬਿਨਾਂ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਜਾਵੇਗੀ। ਐਪ ਨੂੰ ਪੂਰੀ ਤਰ੍ਹਾਂ ਤੋਂ ਸੁਰੱਖਿਅਤ ਬਣਾਇਆ ਗਿਆ ਹੈ ਜਿਸ ਨਾਲ ਆਧਾਰ ਨਾਲ ਜੁੜੀ ਕੋਈ ਵੀ ਨਿੱਜੀ ਜਾਣਕਾਰੀ ਲੀਕ ਨਹੀਂ ਹੋ ਸਕੇਗੀ।
ਵੀਡੀਓ ਲਈ ਕਲਿੱਕ ਕਰੋ -:
