ਕੇਰਲ ਦੇ ਰਾਜ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਨੇ ਰਾਜ ਦੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਧਿਆਪਕਾਂ ਨੂੰ ਉਨ੍ਹਾਂ ਦੇ ਜੈਂਡਰ ਮੁਤਾਬਕ ਸੰਬੋਧਿਤ ਨਾ ਕਰਨ। ਯਾਨੀ ਕਿ ਸਰ ਜਾਂ ਮੈਡਮ ਦੀ ਬਜਾਏ ਸਿਰਫ਼ ਟੀਚਰ ਕਹੋ।
ਪੈਨਲ ਦੇ ਚੇਅਰਪਰਸਨ ਕੇਵੀ ਮਨੋਜ ਕੁਮਾਰ ਅਤੇ ਮੈਂਬਰ ਸੀ ਵਿਜੇ ਕੁਮਾਰ ਨੇ ਬੁੱਧਵਾਰ ਨੂੰ ਆਮ ਸਿੱਖਿਆ ਵਿਭਾਗ ਨੂੰ ਇਹ ਨਿਰਦੇਸ਼ ਦਿੱਤਾ ਹੈ। ਪੈਨਲ ਦਾ ਕਹਿਣਾ ਹੈ ਕਿ ‘ਟੀਚਰ’ ਇੱਕ ਜੈਂਡਰ ਨਿਊਟਰਲ ਸ਼ਬਦ ਹੈ। ਇਸ ਲਈ ਅਧਿਆਪਕਾਂ ਨੂੰ ਬੁਲਾਉਣ ਲਈ ਇਸ ਸ਼ਬਦ ਦੀ ਵਰਤੋਂ ਕਰੋ।

ਪੈਨਲ ਨੇ ਇਹ ਨਿਰਦੇਸ਼ ਇਕ ਪਟੀਸ਼ਨਰ ਵੱਲੋਂ ਦਾਇਰ ਅਪੀਲ ‘ਤੇ ਸੁਣਵਾਈ ਕਰਦਿਆਂ ਦਿੱਤਾ। ਪਟੀਸ਼ਨਰ ਨੇ ਕਿਹਾ ਕਿ ਸਰ ਅਤੇ ਮੈਡਮ ਕਹਿ ਕੇ ਅਧਿਆਪਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਹ ਵਿਤਕਰਾ ਖਤਮ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਝਟਕਾ! ਰਿਕਾਰਡ ਹਾਈ ‘ਤੇ ਪਹੁੰਚਿਆ ਸੋਨਾ, ਜਾਣੋ 10 ਗ੍ਰਾਮ ਦਾ ਰੇਟ
ਬਾਲ ਅਧਿਕਾਰ ਕਮਿਸ਼ਨ ਨੇ ਵੀ ਸਹਿਮਤੀ ਪ੍ਰਗਟਾਈ ਕਿ ਸਰ ਅਤੇ ਮੈਡਮ ਦੀ ਬਜਾਏ ਅਧਿਆਪਕਾਂ ਨੂੰ ਬੁਲਾਉਣ ਨਾਲ ਸਾਰੇ ਸਕੂਲੀ ਵਿਦਿਆਰਥੀਆਂ ਵਿੱਚ ਬਰਾਬਰੀ ਦੀ ਭਾਵਨਾ ਆਵੇਗੀ ਅਤੇ ਇਸ ਨਾਲ ਅਧਿਆਪਕਾਂ ਪ੍ਰਤੀ ਉਨ੍ਹਾਂ ਦਾ ਲਗਾਵ ਵੀ ਵਧੇਗਾ। ਕਮਿਸ਼ਨ ਨੇ ਆਮ ਸਿੱਖਿਆ ਵਿਭਾਗ ਦੇ ਡਾਇਰੈਕਟਰ ਤੋਂ ਦੋ ਮਹੀਨਿਆਂ ਵਿੱਚ ਕਾਰਵਾਈ ਦੀ ਰਿਪੋਰਟ ਮੰਗੀ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “























