ਪਿਓਂਗਯਾਂਗ : ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੇ ਸਨਕੀ ਰਵੱਈਏ ਕਾਰਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹੁਣ ਕਿਮ ਜੋਂਗ ਨੇ ਆਪਣੇ ਦੇਸ਼ ਦੇ ਲੋਕਾਂ ਲਈ ਇੱਕ ਹੋਰ ਫ਼ਰਮਾਨ ਜਾਰੀ ਕਰਦੇ ਹੋਏ ਮੁਲੇਟ ਹੇਅਰ ਸਟਾਈਲ ਅਤੇ ਸਕਿੱਨੀ ਜੀਨਜ਼ ਨੂੰ ਬੈਨ ਕਰ ਦਿੱਤਾ ਹੈ।
ਕਿਮ ਜੋਂਗ ਉਨ ਨੂੰ ਡਰ ਹੈ ਕਿ ਦੇਸ਼ ਦੇ ਨੌਜਵਾਨ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਰਹੇ ਹਨ। ਉੱਤਰੀ ਕੋਰੀਆ ਦੇ ਅਖਬਾਰ ‘ਦਿ ਰੋਦੋਂਗ ਸਿਨਮੁਨ’ ਮੁਤਾਬਕ ‘ਕਿਮ ਜੋਂਗ ਉਨ ਦਾ ਮੰਨਣਾ ਹੈ ਕਿ ਪੱਛਮੀ ਸੱਭਿਆਚਾਰ ਉੱਤਰੀ ਕੋਰੀਆ ਦੇ ਪਤਨ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ : Mount Everest ਤੱਕ ਪਹੁੰਚਿਆ Coronavirus, 100 ਤੋਂ ਵੱਧ ਪਰਬਤਾਰੋਹੀ ਪਾਜ਼ੀਟਿਵ
ਇਤਿਹਾਸ ਸਾਨੂੰ ਬਹੁਤ ਜ਼ਰੂਰੀ ਚੀਜ਼ ਸਿਖਾਉਂਦਾ ਹੈ। ਜੇ ‘ਪੂੰਜੀਵਾਦੀ ਜੀਵਨ ਸ਼ੈਲੀ ਦੇ ਪ੍ਰਭਾਵਾਂ’ ਨੂੰ ਰੋਕਣ ਲਈ ਕੁਝ ਨਹੀਂ ਕੀਤਾ ਗਿਆ ਤਾਂ ਦੇਸ਼ ਇੱਕ ਕਮਜ਼ੋਰ ਦੀਵਾਰ ਵਾਂਗ ਢਹਿ ਜਾਵੇਗਾ। ਇਸ ਦੇ ਕਾਰਨ ਦੇਸ਼ ਵਿੱਚ ਮੁਲੇਟ ਹੇਅਰਸਟਾਈਲ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਗਿਆ ਹੈ।
ਉੱਤਰ ਕੋਰੀਆ ਸ਼ਾਇਦ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ ਹੇਅਰ ਸਟਾਈਲਿੰਗ ਦੇ ਸੰਬੰਧ ਵਿੱਚ ਨਿਯਮ ਅਤੇ ਕਾਨੂੰਨ ਬਣਾਏ ਗਏ ਹਨ। ਇਥੇ ਵਾਵਾਂ ਨੂੰ ਰੰਗਣ ਦੀ ਵੀ ਇਜਾਜ਼ਤ ਨਹੀਂ ਹੈ। ਕਿਮ ਜੋਂਗ-ਉਨ ਨੇ ਉੱਤਰੀ ਕੋਰੀਆ ਵਿੱਚ ਸਿਰਫ 15 ਵਿਸ਼ੇਸ਼ ਹੇਅਰ ਸਟਾਈਲ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ, ਕੰਨ-ਨੱਕ ਜਾਂ ਸਰੀਰ ਦੇ ਕਿਸੇ ਹੋਰ ਸਥਾਨ ‘ਤੇ ਫੈਸ਼ਨ ਦੇ ਨਾਂ ‘ਤੇ ਕੋਈ ਛੇਕ ਨਹੀਂ ਬਣਾਇਆ ਜਾ ਸਕਦਾ। ਜੇ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਫੜਿਆ ਜਾਂਦਾ ਹੈ ਤਾਂ ਉਸ ਲਈ ਸਖਤ ਤੋਂ ਸਖਤ ਸਜ਼ਾ ਦਾ ਪ੍ਰਬੰਧ ਹੈ।
ਦੱਸ ਦੇਈਏ ਕਿ ਮੁਲੇਟ ਹੇਅਰਸਟਾਈਲ ਵਿੱਚ ਅੱਗੇ ਵਾਲੇ ਵਾਲ ਛੋਟੇ ਰੱਖੇ ਜਾਂਦੇ ਹਨ, ਜਦੋਂਕਿ ਪਿਛਲੇ ਵਾਲ ਵੱਡੇ ਅਤੇ ਲੰਬੇ ਹੀ ਛੱਡ ਦਿੱਤੇ ਜਾਂਦੇ ਹਨ। ਪਿਛਲੇ ਦਿਨੀਂ ਪੱਛਮੀ ਦੇਸ਼ਾਂ ਵਿੱਚ ਇਹ ਹੇਅਰਕੱਟ ਕਾਫੀ ਲੋਕਪ੍ਰਿਯ ਹੋਇਆ ਸੀ।