ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਸਟ੍ਰੇਲੀਆ ਸਰਕਾਰ ਦੇ ਖਿਲਾਫ ਵੀਜ਼ਾ ਸੰਬੰਧੀ ਕੇਸ ਜਿੱਤ ਲਿਆ ਹੈ। ਮੈਲਬੌਰਨ ਦੀ ਇੱਕ ਅਦਾਲਤ ਨੇ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਕਰਨ ਦੇ ਆਸਟ੍ਰੇਲੀਆਈ ਸਰਕਾਰ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ।
ਮੈਲਬੌਰਨ ਦੀ ਇੱਕ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਨੋਵਾਕ ਜੋਕੋਵਿਚ ਦਾ ਪਾਸਪੋਰਟ ਅਤੇ ਸਰਕਾਰ ਵੱਲੋਂ ਜ਼ਬਤ ਕੀਤੀਆਂ ਹੋਰ ਚੀਜ਼ਾਂ ਤੁਰੰਤ ਵਾਪਸ ਕੀਤੀਆਂ ਜਾਣ। ਹਾਲਾਂਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੀ ਆਸਟ੍ਰੇਲੀਆ ਸਰਕਾਰ ਦੇ ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਕੋਲ ਅਜੇ ਵੀ ਨੋਵਾਕ ਜੋਕੋਵਿਚ ਨੂੰ ਆਸਟ੍ਰੇਲੀਆ ਤੋਂ ਬਾਹਰ ਭੇਜਣ ਦਾ ਅਧਿਕਾਰ ਹੈ, ਇਸ ਲਈ ਜਲਦ ਹੀ ਕੋਈ ਫੈਸਲਾ ਲਿਆ ਜਾਵੇਗਾ।
ਦੱਸ ਦਈਏ ਕਿ ਨੋਵਾਕ ਜੋਕੋਵਿਚ ਨੇ ਇਸ ਗੱਲ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਕੀ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ ਜਾ ਨਹੀਂ, ਆਸਟ੍ਰੇਲੀਅਨ ਓਪਨ ਨੇ ਇਸ ਦੇ ਬਾਵਜੂਦ ਉਨ੍ਹਾਂ ਨੂੰ ਟੂਰਨਾਮੈਂਟ ‘ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ, ਪਰ ਵਿਵਾਦਾਂ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਆਖਰੀ ਦਿਨ ਐਨ ਮੌਕੇ ‘ਤੇ ਵੀਜ਼ਾ ਰੱਦ ਕਰ ਦਿੱਤਾ ਸੀ।
ਟੈਨਿਸ ਦੇ ਵਿਸ਼ਵ ਦੇ ਨੰਬਰ-1 ਸਰਬੀਆਈ ਖਿਡਾਰੀ ਨੋਵਾਕ ਜੋਕੋਵਿਚ ਆਸਟ੍ਰੇਲੀਆ ‘ਚ ਫਸ ਗਏ ਸੀ। ਜੋਕੋਵਿਚ ਦਾ ਵੀਜ਼ਾ ਆਸਟ੍ਰੇਲੀਆ ਸਰਕਾਰ ਨੇ ਕੋਰੋਨਾ ਮਾਮਲਿਆਂ ਦੀ ਉਲੰਘਣਾ ਕਾਰਨ ਰੱਦ ਕਰ ਦਿੱਤਾ ਸੀ। ਹਾਲਾਂਕਿ ਹੁਣ ਅਦਾਲਤ ਦੇ ਹੁਕਮਾਂ ਤੋਂ ਬਾਅਦ ਨੋਵਾਕ ਜੋਕੋਵਿਚ ਕੋਲ ਆਪਣੇ ਘਰ ਪਰਤਣ ਦਾ ਵਿਕਲਪ ਹੋਵੇਗਾ। ਆਸਟ੍ਰੇਲੀਆ ਸਰਕਾਰ ਨੇ ਜੋਕੋਵਿਚ ਨੂੰ ਚਾਰ ਦਿਨ ਤੱਕ ਇਮੀਗ੍ਰੇਸ਼ਨ ਵਿਭਾਗ ਦੇ ਹੋਟਲ ਵਿੱਚ ਰੱਖਿਆ ਸੀ।
ਵੀਡੀਓ ਲਈ ਕਲਿੱਕ ਕਰੋ -: