ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ ਕੀਤਾ ਹੈ। 10 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਵਰੁਣ ਸ਼ਰਮਾ ਨੂੰ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਨਾਨਕ ਸਿੰਘ ਡੀਆਈਜੀ ਪਟਿਆਲਾ ਰੇਂਜ ਦੀ ਜ਼ਿੰਮੇਵਾਰੀ ਸੰਭਾਲਣਗੇ।
ਦੂਜੇ ਪਾਸੇ ਵਿਜੀਲੈਂਸ ਚੀਫ ਦੇ ਅਹੁਦੇ ਤੋਂ ਕੁਝ ਸਮੇਂ ਪਹਿਲਾਂ ਹਟਾਏ ਗਏ ਵਰਿੰਦਰ ਕੁਮਾਰ ਨੂੰ ਨਿਯੁਕਤੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਸਪੈਸ਼ਲ ਡੀਜੀਪੀ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਆਰ. ਕੇ. ਜਾਇਸਵਾਲ ਨੂੰ ਏਡੀਜੀਪੀ ਐਨਆਰਆਈ ਲਗਾਇਆ ਹੈ।
ਦੂਜੇ ਪਾਸੇ ਕੁਲਦੀਪ ਸਿੰਘ ਚਹਿਲ ਡੀਆਈਜੀ ਤਕਨੀਕੀ ਦੀ ਜ਼ਿੰਮੇਵਾਰੀ ਸੰਭਾਲਣਗੇ। ਦੂਜੇ ਪਾਸੇ ਪ੍ਰਵੀਨ ਕੁਮਾਰ ਨੂੰ ਏਡੀਜੀਪੀ ਇੰਟੈਲੀਜੈਂਸ ਪੰਜਾਬ ਤੇ ਵਿਜੀਲੈਂਸ ਬਿਊਰੋ ਦਾ ਵਾਧੂ ਕਾਰਜਭਾਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























