ਪੈਟਰੋਲ ਤੇ ਡੀਜ਼ਲ ਕੀਮਤਾਂ ਵਿੱਚ ਰਾਹਤ ਦੇਣ ਲਈ ਹਾਲ ਹੀ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਪਣੋ-ਆਪਣੇ ਟੈਕਸਾਂ ਵਿੱਚ ਕਟੌਤੀ ਕੀਤੀ ਹੈ ਅਤੇ ਇਸ ਵਿਚਕਾਰ ਕੀਮਤਾਂ ਪਿਛਲੇ 14 ਦਿਨਾਂ ਤੋਂ ਸਥਿਰ ਹਨ। ਹਾਲਾਂਕਿ, ਇਹ ਰਾਹਤ ਹੁਣ ਬਹੁਤੀ ਦੇਰ ਨਹੀਂ ਰਹਿਣ ਵਾਲੀ, ਵਿਧਾਨ ਸਭਾ ਚੋਣਾਂ ਪਿੱਛੋਂ ਪੈਟਰੋਲ-ਡੀਜ਼ਲ ਫਿਰ ਮਹਿੰਗੇ ਹੋ ਸਕਦੇ ਹਨ।
ਇਸ ਦੀ ਵਜ੍ਹਾ ਹੈ ਕਿ ਕੱਚਾ ਤੇਲ ਮਹਿੰਗਾ ਹੁੰਦਾ-ਹੁੰਦਾ ਜੂਨ 2022 ਤੱਕ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦਾ ਹੈ। ਰੂਸ ਦੀ ਪੈਟਰੋਲੀਅਮ ਰਿਫਾਇਨਰੀ ਕੰਪਨੀ ਰੋਸਨੇਫਟ ਨੇ ਇਹ ਅਨੁਮਾਨ ਜਤਾਇਆ ਹੈ। ਕੰਪਨੀ ਨੇ ਕਿਹਾ ਕਿ ਅੱਜ ਤਾਰੀਖ ਤੱਕ ਓਪੇਕ ਪਲੱਸ ਦੇਸ਼ ਮੰਗ ਪੂਰੀ ਕਰਨ ਲਈ ਲੋੜੀਂਦੀ ਹੱਦ ਤੱਕ ਉਤਪਾਦਨ ਨਹੀਂ ਵਧਾ ਸਕਦੇ, ਜਿਸ ਦੇ ਨਤੀਜੇ ਵਜੋਂ ਸਪਲਾਈ ਤੇ ਉਤਪਾਦਨ ਵਿੱਚ ਵੱਡਾ ਅੰਤਰ ਆ ਸਕਦਾ ਹੈ ਤੇ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਵੇਗਾ। ਰੋਸਨੇਫਟ, ਰੂਸ ਦੀ ਸਭ ਤੋਂ ਵੱਡਾ ਤੇਲ ਉਤਪਾਦਕ ਕੰਪਨੀ ਹੈ।
ਇਹ ਵੀ ਪੜ੍ਹੋ : ਕੰਗਨਾ ਰਣੌਤ ਦੀ ਟਿੱਪਣੀ ‘ਤੇ ਭੜਕੇ ਠਾਕਰੇ ਦੇ ਮੰਤਰੀ, ਕਿਹਾ- ‘ਨੱਚਣਵਾਲੀ ਜਵਾਬ ਦੇ ਲਾਇਕ ਨਹੀਂ’
ਇਸ ਸਾਲ ਕੱਚਾ ਤੇਲ ਲਗਭਗ 60 ਫ਼ੀਸਦੀ ਮਹਿੰਗਾ ਹੋ ਕੇ 82 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਤੱਕ ਪਹੁੰਚ ਚੁੱਕਾ ਹੈ। ਮਹਾਮਾਰੀ ਦਾ ਜ਼ੋਰ ਘਟਣ ਮਗਰੋਂ ਆਰਥਿਕ ਸਰਗਰਮੀਆਂ ਦੁਬਾਰਾ ਸ਼ੁਰੂ ਹੋਣ ਨਾਲ ਤੇਲ ਦੀ ਮੰਗ ਵਧੀ ਹੈ, ਜਦੋਂ ਕਿ ਪੈਟਰੋਲੀਅਮ ਸਪਲਾਈ ਕਰਨ ਵਾਲੇ ਦੇਸ਼ ਅਤੇ ਇਸ ਦੇ ਸਹਿਯੋਗੀ ਸਿਰਫ ਹੌਲੀ-ਹੌਲੀ ਸਪਲਾਈ ਵਧਾ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੱਚੇ ਤੇਲ ਦਾ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣਾ “ਕਾਫ਼ੀ ਸੰਭਵ” ਹੈ। ਬੈਂਕ ਆਫ ਅਮਰੀਕਾ ਦਾ ਮੰਨਣਾ ਹੈ ਕਿ ਇਹ ਜੂਨ ਤੱਕ 120 ਡਾਲਰ ਤੱਕ ਵੀ ਵੱਧ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: