ਇਸ ਵਕਤ ਦੀ ਵੱਡੀ ਖਬਰ ਹੈ। ਹੁਣ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਨਹੀਂ ਫੂਕੇ ਜਾਣਗੇ। ਕਿਸਾਨ ਮੋਰਚੇ ਦੇ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਇਹ ਵੱਡਾ ਐਲਾਨ ਕੀਤਾ ਹੈ। ਪਹਿਲਾਂ 15 ਅਕਤੂਬਰ ਨੂੰ ਪੁਤਲੇ ਫੂਕਣ ਦੀ ਯੋਜਨਾ ਸੀ।
ਹਿੰਦੂ ਤਿਉਹਾਰ ਅਤੇ ਸਮੂਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਬਦਲਿਆ ਗਿਆ ਹੈ। ਹੁਣ ਕਿਸਾਨ ਮੋਰਚਾ 16 ਤਰੀਕ ਨੂੰ ਵੱਡਾ ਐਕਸ਼ਨ ਲਵੇਗਾ। ਲਖੀਮਪੁਰ ਹਿੰਸਾ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕਿਸਾਨ ਸੜਕਾਂ ‘ਤੇ ਹਨ। ਲਖੀਮਪੁਰ ਹਿੰਸਾ ਵਿਚ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਹੋਈ ਹੈ ਪਰ ਕਿਸਾਨ ਮੋਰਚੇ ਦੀ ਮੰਗ ਹੈ ਕਿ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ। ਗੌਰਤਲਬ ਹੈ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ‘BSF ਰਾਜ’ ਨੂੰ ਲੈ ਕੇ ਜਾਖੜ ਦੇ ਹਮਲੇ ਪਿੱਛੋੋਂ ਚੰਨੀ ਆਏ ਸਾਹਮਣੇ, ਦੇਖੋ ਕੀ ਬੋਲੇ
ਵੀਡੀਓ ਲਈ ਕਲਿੱਕ ਕਰੋ-