ਅਮਰੀਕਾ ਵਿੱਚ ਇੱਕ ਵਾਰ ਫਿਰ ਕੋਰੋਨਾ ਦਾ ਖਤਰਾ ਵਧਣ ਲੱਗਾ ਹੈ। ਇਥੇ ਸ਼ਨੀਵਾਰ ਨੂੰ ਲਗਾਤਾਰ ਚੌਥੇ ਦਿਨ ਇੱਕ ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਮਿਲੇ ਹਨ। 12 ਮਈ ਨੂੰ 11537 ਨਵੇਂ ਮਰੀਜ਼ ਮਿਲੇ ਸਨ, ਦੂਜੇ ਪਾਸੇ 13 ਮਈ ਨੂੰ ਇਹ ਅੰਕੜਾ 107010 ਰਿਹਾ। ਦੇਸ਼ ਵਿੱਚ ਹੁਣ ਤੱਕ ਕੁਲ 84,174,521 ਕੋਰੋਨਾ ਮਰੀਜ਼ ਮਿਲ ਚੁੱਕੇ ਹਨ। ਦੂਜੇ ਪਾਸੇ ਅਮਰੀਕਾ ਵਿੱਚ ਕੁਲ 1,026,527 ਮੌਤਾਂ ਵੀ ਹੋਈਆਂ ਹਨ। ਅੰਕੜਿਆਂ ਮੁਤਾਬਕ 81,207,081 ਮਰੀਜ਼ ਇਲਾਜ ਮਗਰੋਂ ਠੀਕ ਹੋਏ ਹਨ।
ਅਮਰੀਕਾ ਵਿੱਚ ਕੋਵਿਡ ਕਰਕੇ ਜਿੰਨੀਆਂ ਮੌਤਾਂ ਹੋਈਆਂ ਹਨ, ਓਨੀਆਂ ਦੋ ਦਹਾਕਿਆਂ ਵਿੱਚ ਕਾਰ ਹਾਦਸੇ ਜਾਂ ਵੱਖ-ਵੱਖ ਦੇਸ਼ਾਂ ਵਿੱਚ ਸੰਘਰਸ਼ ਮੋਰਚਿਆਂ ‘ਤੇ ਤਾਇਨਾਤ ਅਮਰੀਕੀਆਂ ਦੀਆਂ ਮੌਤਾਂ ਨੂੰ ਮਿਲਾ ਕੇ ਵੀ ਨਹੀਂ ਹੋਈਆਂ ਹਨ। ਮਾਹਰਾਂ ਦਾ ਕਹਿਣਾ ਹੈ ਕਿ ਨਵੇਂ ਵਾਇਰਸ ਨਾਲ ਮੌਤਾਂ ਹੋਣਾ ਲਾਜ਼ਮੀ ਹੈ ਪਰ ਅਮਰੀਕਾ ਵਰਗੇ ਵੱਡੇ ਖੇਤਰਫਲ ਵਾਲੇ ਦੇਸ਼ ਵਿੱਚ ਵੀ 10 ਲੱਖ ਮੌਤਾਂ ਹੋਣਾ ਝੰਜੋੜਨ ਵਾਲੀ ਗੱਲ ਹੈ। ਅਸਲੀ ਅੰਕੜਾ ਇਸ ਤੋਂ ਕਿਤੇ ਵੱਧ ਹੀ ਹੈ ਕਿਉਂਕਿ ਸਹੀ ਅੰਕੜਾ ਦੱਸਿਆ ਹੀ ਨਹੀਂ ਜਾ ਰਿਹਾ।
ਕੋਰੋਨਾ ਨਾਲ ਮੌਤਾਂ ਦੇ ਕਈ ਕਾਰਨ ਹਨ। ਚੁਣੇ ਗਏ ਅਧਿਕਾਰੀ ਕੋਰੋਨਾ ਵਾਇਰਸ ਦੇ ਖਤਰੇ ਨੂੰ ਘੱਟ ਮਿੱਤ ਰਹੇ ਹਨ। ਇਸ ਤੋਂ ਇਲਾਵਾ ਕੋਰੋਨਾ ਤੋਂ ਸੁਰੱਖਿਆ ਦੇ ਨਵੇਂ ਉਪਾਅ ਵੀ ਨਹੀਂ ਨਹੀਂ ਕੀਤੇ ਜਾ ਰਹੇ ਹਨ। ਹੈਲਥ ਕੇਅਰ ਸਿਸਟਮ ਵੀ ਡਿਸੇਂਟ੍ਰਲਾਈਜ਼ਡ ਹੈ ਅਤੇ ਇਸ ‘ਤੇ ਵੱਧ ਭਾਰ ਹੈ। ਟੈਸਟਿੰਗ, ਟ੍ਰੇਸਿੰਗ ਤੇ ਇਲਾਜ ਲਈ ਕਾਫੀ ਸੰਘਰਸ਼ ਹੈ।
ਅਮਰੀਕਾ ਵਿੱਚ ਵੈਕਸੀਨੇਸ਼ਨ ਹੋਇਆ ਹੈ ਪਰ ਹੋਰ ਅਮੀਰ ਦੇਸ਼ਾਂ ਦੇ ਮੁਕਾਬਲੇ ਇਹ ਕਾਫੀ ਘੱਟ ਹੈ। ਬੂਸਟਰ ਡੋਜ਼ ਵੀ ਘੱਟ ਗਿਣਤੀ ਵਿੱਚ ਲਾਈਆਂ ਗਈਆਂ ਹਨ। ਇੱਕ ਅਮਰੀਕੀ ਅਖਬਾਰ ਮੁਤਾਬਕ 25 ਮਹੀਨੇ ਦੇ ਆਧਾਰ ‘ਤੇ ਦੱਸਿਆ ਹੈ ਕਿ ਦੇਸ਼ ਵਿੱਚ ਕੋਰੋਨਾ ਨਾਲ ਮੌਤਾਂ ਸਾਰੀਆਂ ਥਾਵਾਂ ‘ਤੇ ਇਕੋ ਜਿਹੀਆਂ ਜਾਂ ਰੈਂਡਮਲੀ ਨਹੀਂ ਹੋ ਰਹੀਆਂ, ਸਗੋਂ ਕੁਝ ਇਲਾਕਿਆਂ, ਕਾਰੋਬਾਰੀਆਂ ਤੇ ਜਾਤੀ ਗਰੁੱਪਾਂ ਵਿੱਚ ਵੱਧ ਹੋ ਰਹੀਆਂ ਹਨ। ਕੋਰੋਨਾ ਨੇ ਦੇਸ਼ ਵਿੱਚ ਵਧੇਰੇ ਬਜ਼ੁਰਗਾਂ ਦੀ ਜਾਨ ਲਈ ਹੈ। ਕੁਲ ਮੌਤਾਂ ਵਿੱਚੋਂ ਇੱਕ ਤਿਹਾਈ ਮੌਤਾਂ ਇਨ੍ਹਾਂ ਦੀਆਂ ਹਨ।
ਰਿਪੋਰਟ ਮੁਤਾਬਕ ਅਣਰੀਕਾ ਵਿੱਚ ਹਰ ਦਿਨ 300 ਕੋਰੋਨਾ ਮਰੀਜ਼ਾਂ ਦੀਆਂ ਮੌਤਾਂ ਵੀ ਹੋ ਰਹੀਆਂ ਹਨ, ਜਦਕਿ ਅਮਰੀਕਾ ਵਿੱਚ ਵੀ ਦੁਨੀਆ ਦੇ ਸਭ ਤੋਂ ਚੰਗੇ ਡਾਕਟਰ ਹਨ। ਇਥੇ ਕੋਰੋਨਾ ਵੈਕਸੀਨ ਵੀ ਹੋਰ ਦੇਸ਼ਾਂ ਦੇ ਮੁਕਾਬਲੇ ਛੇਤੀ ਆ ਗਈ ਹੈ, ਇਸ ਦੇ ਬਾਵਜੂਦ ਉਥੇ ਇੰਨੀਆਂ ਵੱਧ ਹੋ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: