ਪੰਜਾਬ ਵਿਚ ਚਾਈਨਾ ਡੋਰ ਖ਼ਿਲਾਫ਼ ਸਰਕਾਰ ਦੀਆਂ ਪਾਬੰਦੀਆਂ ‘ਤੋਂ ਬਾਅਦ ਵੀ ਇਸ ਦਾ ਕਹਿਰ ਜਾਰੀ ਹੈ। ਲੋਕਾਂ ਵਲੋਂ ਇਸ ਦੀ ਅੰਨ੍ਹੇਵਾਹ ਵਰਤੋਂ ਕਾਰਨ ਕਈ ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਨੰਗਲ ਦੇ ਪਿੰਡ ਮੇਘਪੁਰ ‘ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਸਕੂਟਰ ਸਵਾਰ ਚਾਈਨਾ ਡੋਰ ਦੀ ਲਪੇਟ ‘ਚ ਆਉਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੀੜਤਾ ਦੀ ਗਰਦਨ ‘ਤੇ 10 ਟਾਂਕੇ ਲਗਾਏ ਗਏ ਹਨ।
ਇਹ ਵੀ ਪੜ੍ਹੋ : CM ਮਾਨ ਦਾ ਸੂਬੇ ਦੇ ਕਿਸਾਨਾਂ ਨਾਲ ਸੰਵਾਦ, ਗੰਨਾ ਮਿੱਲਾਂ ਸਬੰਧੀ ਕੀਤਾ ਵੱਡਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਖੇਮਚੰਦ ਰਹੇਜਾ ਨੇ ਦੱਸਿਆ ਕਿ ਉਹ ਆਪਣੇ ਸਕੂਟਰ ‘ਤੇ ਨਵਾਂ ਨੰਗਲ ਤੋਂ ਆਪਣੇ ਘਰ ਪਿੰਡ ਮੇਘਪੁਰ ਜਾ ਰਿਹਾ ਸੀ। ਜਦੋਂ ਉਹ ਨੰਗਲ ਦੇ ਮੁਹੱਲਾ ਰਾਜਨਗਰ ਸਥਿਤ ਵਰੁਣ ਦੇਵ ਮੰਦਿਰ ਨੇੜੇ ਪਹੁੰਚਿਆ ਤਾਂ ਉਸ ਦੇ ਗਲੇ ‘ਚ ਚੀਨੀ ਧਾਗਾ ਫਸ ਗਿਆ। ਜਿਸ ਕਰਕੇ ਉਸ ਦਾ ਗਰਦਨ ਬੁਰੀ ਤਰ੍ਹਾਂ ਵੱਢਿਆਂ ਗਿਆ। ਜਿਸ ‘ਤੋਂ ਬਾਅਦ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਬੁਰੀ ਤਰ੍ਹਾਂ ਵੱਢੇ ਜਾਣ ਕਾਰਨ ਡਾਕਟਰਾਂ ਨੂੰ ਉਸ ਦੇ ਗਰਦਨ ‘ਤੇ 10 ਟਾਂਕੇ ਲਗਾਉਣੇ ਪਏ।
ਵੀਡੀਓ ਲਈ ਕਲਿੱਕ ਕਰੋ -: