ਦੇਸ਼ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ, ਪਰ 1947 ਵਿੱਚ ਪੰਜਾਬ ਅਤੇ ਬੰਗਲਾਦੇਸ਼ 2 ਰਾਜ ਸਨ ਜਿਨ੍ਹਾਂ ਨੇ ਵੰਡ ਦਾ ਦਰਦ ਝੱਲਿਆ। ਇਕ ਰਿਪੋਰਟ ਮੁਤਾਬਕ ਇਸ ‘ਚ ਕਰੀਬ 10 ਲੱਖ ਲੋਕਾਂ ਦੀ ਜਾਨ ਚਲੀ ਗਈ ਸੀ।
ਦੇਸ਼ ਦੀ ਵੰਡ, ਹਿੰਸਾ ਅਤੇ ਉਸ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹਰ ਸਾਲ 16 ਅਗਸਤ ਨੂੰ ਅਰਦਾਸ ਕਰਨ ਦਾ ਹੁਕਮ ਵੀ ਦਿੱਤਾ। ਜਥੇਦਾਰ ਨੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 1947 ਵਿੱਚ ਆਜ਼ਾਦੀ ਸਮੇਂ ਦੋਵਾਂ ਮੁਲਕਾਂ ਦੇ 10 ਲੱਖ ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਸਨ। ਕਰੋੜਾਂ ਲੋਕ ਬੇਘਰ ਹੋ ਗਏ ਸਨ। ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਛੱਡ ਕੇ ਇੱਥੇ ਆਕੇ ਵੱਸਣਾ ਪਿਆ। ਆਜ਼ਾਦੀ ਦਾ ਜਸ਼ਨ ਤਾਂ ਹਰ ਕੋਈ ਮਨਾਉਂਦਾ ਹੈ, ਪਰ ਕੋਈ ਇਨ੍ਹਾਂ ਨੂੰ ਯਾਦ ਨਹੀਂ ਕਰਦਾ। ਇਸ ਲਈ ਅੱਜ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ।
ਇਹ ਵੀ ਪੜ੍ਹੋ : UK : ਮੋਰਾਰੀ ਬਾਪੂ ਜੀ ਦੀ ਰਾਮ ਕਥਾ ‘ਚ ਸ਼ਾਮਲ ਹੋਏ PM ਸੁਨਕ, ਜੈ ਸੀਆ ਰਾਮ ਦਾ ਲਾਇਆ ਜੈਕਾਰਾ
1947 ਦੀ ਵੰਡ ਦੀ ਗੱਲ ਕਰੀਏ ਤਾਂ ਆਜ਼ਾਦੀ ਵੇਲੇ ਰੈੱਡਕਲਿਫ ਲਾਈਨ ਨੇ ਦੋਵਾਂ ਮੁਲਕਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਪਾਕਿਸਤਾਨ ਬਣਾਇਆ ਸੀ। ਪੰਜਾਬ ਅਤੇ ਬੰਗਾਲ ਨੂੰ ਵੀ 2 ਰਾਜਾਂ ਵਿੱਚ ਵੰਡਿਆ ਗਿਆ। ਇਸ ਨਾਲ ਫਿਰਕੂ ਦੰਗੇ ਹੋ ਗਏ। ਪਾਕਿਸਤਾਨ ਜਾਣ ਵਾਲੇ ਮੁਸਲਮਾਨ ਅਤੇ ਭਾਰਤ ਆਉਣ ਵਾਲੇ ਹਿੰਦੂ ਅਤੇ ਸਿੱਖ ਮਾਰੇ ਗਏ।
ਵੀਡੀਓ ਲਈ ਕਲਿੱਕ ਕਰੋ -: