Paddy procurement in Punjab : ਪੰਜਾਬ ਵਿੱਚ ਇਸ ਸਾਲ 2020-21 ਦੌਰਾਨ ਮੰਡੀਆਂ ਵਿੱਚ ਹੁਣ ਤੱਕ ਝੋਨੇ ਦੀ ਫਸਲ ਦੀ ਆਮਦ ਪਿਛਲੇ ਸਾਲ ਨਾਲੋਂ 33.56 ਲੱਖ ਮੀਟ੍ਰਿਕ ਟਨ ਵੱਧ ਰਹੀ, ਜਦਕਿ ਇਸ ਦੀ ਖਰੀਦ ਪਿਛਲੇ ਸਾਲ ਨਾਲੋਂ 32.99 ਲੱਖ ਮੀਟ੍ਰਿਕ ਟਨ ਜ਼ਿਆਦਾ ਹੋਈ। ਦੱਸਣਯੋਗ ਹੈ ਕਿ ਪੰਜਾਬ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਜਾਰੀ ਹੋਏ ਅੰਕੜਿਆਂ ਮੁਤਾਬਕ 28 ਅਕਤੂਬਰ 2020 ਤੱਕ ਮੰਡੀਆਂ ਵਿੱਚ ਬਾਸਮਤੀ ਸਮੇਤ ਝੋਨੇ ਦੀ ਫਸਲ ਦੀ ਕੁਲ ਆਮਦ 128.83 ਲੱਖ ਮੀਟ੍ਰਿਕ ਟਨ ਰਹੀ, ਜਦਕਿ ਪਿਛਲੇ ਸਾਲ ਇਹ ਆਮਦ 95.27 ਲੱਖ ਮੀਟ੍ਰਿਕ ਟਨ ਸੀ। ਉਥੇ ਹੀ ਹੁਣ ਤੱਕ 126.13 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਖਰੀਦੀ ਜਾ ਚੁੱਕੀ ਹੈ, ਜਦਕਿ ਪਿਛਲੇ ਸਾਲ 2019-20 ਵਿੱਚ ਇਹ 93.14 ਲੱਖ ਮੀਟ੍ਰਿਕ ਟਨ ਸੀ। ਦੱਸਣਯੋਗ ਹੈ ਕਿ ਪੰਜਾਬ ਮੰਡੀ ਬੋਰਡ ਵੱਲੋਂ ਹੁਣ ਤੱਕ ਤੱਕ ਕਿਸਾਨਾਂ ਨੂੰ 24.52 ਲੱਖ ਪਾਸ ਜਾਰੀ ਕੀਤੇ ਗਏ ਹਨ।