ਅੱਜ ਕੱਲ੍ਹ ਝੋਨੇ ਦੀ ਲਵਾਈ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਭਾਵੇਂ ਕਿ ਝੋਨਾ ਲਗਾਉਣ ਲਈ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਕਿਸਾਨਾਂ ਨੂੰ ਲੇਬਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਰ ਇਸ ਦੇ ਬਾਵਜੂਦ ਵੀ ਇਸ ਸਮੇਂ ਝੋਨੇ ਦੀ ਲੁਆਈ ਜ਼ੋਰਾਂ ‘ਤੇ ਹੈ। ਪਰ ਜੇ ਤੁਹਾਨੂੰ ਇੱਕ ਅਜਿਹੇ ਕਿਸਾਨ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਪਿਛਲੇ ਪੰਦਰਾਂ ਸਾਲਾਂ ਤੋਂ ਸਿਰਫ਼ ਸੁੱਕੀ ਬਿਜਾਈ ਨੂੰ ਤਰਜੀਹ ਦਿੰਦਾ ਹੈ। ਇਹ ਕਿਸਾਨ ਮਲੇਰਕੋਟਲਾ ਦੇ ਲਾਗਲੇ ਪਿੰਡ ਸਰੋਤ ਦਾ ਵਸਨੀਕ ਇਹ ਕਿਸਾਨ ਆਪਣੇ ਸੌ ਏਕੜ ਦੇ ਕਰੀਬ ਬਿਨਾਂ ਪਾਣੀ ਤੋਂ ਫਸਲ ਸੁੱਕੀ ਬੀਜਦਾ ਹੈ, ਜਿਸ ਨਾਲ ਲੇਬਰ ਦੀ ਵੀ ਟੈਂਸ਼ਨ ਨਹੀਂ ਹੁੰਦੀ। ਇਸ ਮੌਕੇ ਜਦੋ ਕਿਸਾਨ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਪਾਣੀ ਦੀ ਬੱਚਤ ਤਾਂ ਹੁੰਦੀ ਹੀ ਹੈ ਬਲਕਿ ਕਈ ਹੋਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਅਤੇ ਲੇਬਰ ਦੇ ਖਰਚ ਆਦਿ ਤੋਂ ਵੀ ਬਚਿਆ ਜਾ ਸਕਦਾ ਹੈ।
ਪਰ ਕਿਸਾਨਾਂ ਨੂੰ ਇਹ ਝੋਨਾ ਬੀਜਣ ‘ਤੇ ਡਰ ਸਤਾਉਂਦਾ ਹੈ ਕਿਉਂਕ ਇਸ ਵਿੱਚ ਨਦੀਨ ਕੁੱਝ ਜ਼ਿਆਦਾ ਹੋ ਜਾਂਦੇ ਨੇ ਜਿਨ੍ਹਾਂ ਤੋਂ ਬਚਾਅ ਲਈ ਛਿੜਕਾਅ ਕੀਤਾ ਜਾਂਦਾ ਹੈ। ਪਰ ਉਸ ਤੋਂ ਬਿਨਾਂ ਹੋਰ ਕੋਈ ਜ਼ਿਆਦਾ ਕਾਰਨ ਨਹੀਂ ਹੈ। ਪਰ ਜਿਆਦਾ ਕਿਸਾਨ ਇਸ ਸੁੱਕੀ ਬਿਜਾਈ ਨੂੰ ਤਰਜੀਹ ਨਹੀਂ ਦਿੰਦੇ। ਜਦੋਂ ਝਾੜ ਬਾਰੇ ਕਿਸਾਨ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਝਾੜ ਪਾਣੀ ਵਾਲੀ ‘ਤੇ ਸੁੱਕੀ ਬਿਜਾਈ ਵਾਲੀ ਫਸਲ ਦਾ ਇਕਸਾਰ ਹੀ ਨਿਕਲਦਾ ਹੈ। ਬਲਕਿ ਜਦੋਂ ਪਾਣੀ ਤੋਂ ਬਿਨਾਂ ਸੁੱਕੀ ਬਿਜਾਈ ਕਰਨ ਤੋਂ ਬਾਅਦ ਆਉਣ ਵਾਲੀ ਕਣਕ ਦੀ ਫ਼ਸਲ ਵਿੱਚੋਂ ਝਾੜ ਹੋਰਨਾਂ ਨਾਲੋਂ ਵਧੇਰੇ ਨਿਕਲਿਆ ਕਿ ਕਿਉਂਕ ਉੱਥੇ ਪਾਣੀ ਦੀ ਲੇਅਰ ਨਹੀਂ ਬਣੀ ਹੁੰਦੀ ਆਏ ਪਾਣੀ ਥੱਲੇ ਧਰਤੀ ਵਿੱਚ ਸਮਾਉਂਦਾ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਲਗਵਾਇਆ ਕੋਰੋਨਾ ਦਾ ਪਹਿਲਾ ਟੀਕਾ ਤੇ ਲੋਕਾਂ ਨੂੰ ਕੀਤੀ ਇਹ ਅਪੀਲ
ਇਸ ਮੌਕੇ ਕਿਸਾਨ ਨੇ ਕਿਹਾ ਕਿ ਦੁਖ ਉਦੋਂ ਹੁੰਦਾ ਹੈ ਸਾਥੀ ਕਿਸਾਨ ਹੀ ਉਸ ਤੋਂ ਸੇਧ ਨਹੀਂ ਲੈਂਦੇ। ਉਹ ਵੀ ਪਾਣੀ ਖੜ੍ਹਾ ਕੇ ਮਹਿੰਗੀ ਲੇਬਰ ਲਗਾ ਕੇ ਬਿਜਾਈ ਕਰਦੇ ਨੇ। ਇਸ ਕਿਸਾਨ ਨੇ ਹੋਰਨਾਂ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਪਹਿਲ ਦੇ ਅਧਾਰ ‘ਤੇ ਸੁੱਕੀ ਬਿਜਾਈ ਨੂੰ ਤਰਜੀਹ ਦੇਣ ਤੇ ਸੁੱਕੀ ਬਿਜਾਈ ਕਰਨ ਜਿਸ ਨਾਲ ਪਾਣੀ ਅਤੇ ਲੇਬਰ ਦੀ ਬੱਚਤ ਹੋਵੇਗੀ
ਇਹ ਵੀ ਦੇਖੋ : ਜੈਪਾਲ ਤਾਂ ਜਿਊਂਦਿਆਂ ਮਾਪਿਆਂ ਨੂੰ ਛੱਡ ਗਿਆ, ਪਰ ਮਾਪੇ ਮਰੇ ਪੁੱਤ ਨੂੰ ਵੀ ਨਹੀਂ ਛੱਡਣਾ ਚਾਹੁੰਦੇ, ਪੁਲਿਸ ਅਜੇ ਵੀ…