ਪੰਜਾਬ ਵਿਚ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ। ਇਸ ਵਾਰ ਸਰਕਾਰ ਦਾ ਟੀਚਾ ਇਸ ਸੀਜ਼ਨ ਵਿਚ 5 ਲੱਖ ਏਕੜ ਵਿਚ ਡੀਐੱਸਆਰ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨਾ ਹੈ। ਸਿੱਧੇ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ 1500 ਰੁਪਏ ਪ੍ਰਤੀ ਏਕੜ ਦੀ ਆਰਥਿਕ ਮਦਦ ਦੇਵੇਗੀ। ਦੂਜੇ ਪਾਸੇ ਬਾਸਮਤੀ ਉਗਾਉਣ ਵਾਲੇ ਕਿਸਾਨ ਵੀ ਸਿੱਧੀ ਬਿਜਾਈ ਦੀ ਮਦਦ ਲੈ ਕੇ 1500 ਰੁਪਏ ਪ੍ਰਤੀ ਏਕੜ ਕਮਾ ਸਕਦੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ 15-20 ਫੀਸਦੀ ਪਾਣੀ ਦੀ ਬਚਤ ਹੋਵੇਗੀ। ਦੂਜੇ ਪਾਸੇ ਮਜ਼ਦੂਰੀ ਵਿਚ ਵੀ 3500 ਰੁਪਏ ਪ੍ਰਤੀ ਏਕੜ ਦੀ ਕਮੀ ਆਏਗੀ।
ਪੰਜਾਬ ਸਰਕਾਰ ਕੋਲ ਇਸ ਸਮੇਂ ਸਭ ਤੋਂ ਵੱਡੀ ਕਿੱਲਤ ਪਾਣੀ ਦਾ ਡਿੱਗਦਾ ਪੱਧਰ ਹੈ। ਸੂਬੇ ਦੇ 112 ਬਲਾਕ ਡਾਰਕ ਜ਼ੋਨ ਵਿਚ ਹਨ। ਪਾਣੀ 600 ਤੋਂ 700 ਫੁੱਟ ਹੇਠਾਂ ਚਲਾ ਗਿਆ ਹੈ ਜਦੋਂ ਕਿ ਪਹਿਲਾਂ 20 ਤੋਂ 25 ਮੀਟਰ ‘ਤੇ ਆਸਾਨੀ ਨਾਲ ਪਾਣੀ ਮਿਲ ਜਾਂਦਾ ਸੀ। ਅਜਿਹੇ ਵਿਚ ਸਰਕਾਰ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ‘ਤੇ ਫੋਕਸ ਕਰ ਰਹੀ ਹੈ।

ਇਹ ਵੀ ਪੜ੍ਹੋ : ਜਲਾਲਾਬਾਦ : ਵਾਟਰ ਕੂਲਰ ਤੋਂ ਪਾਣੀ ਪੀਣਾ ਸ਼ਖਸ ਨੂੰ ਪਿਆ ਭਾਰੀ, ਕ.ਰੰ.ਟ ਲੱਗਣ ਨਾਲ ਮੌਕੇ ‘ਤੇ ਮੌ.ਤ
ਸਰਕਾਰ ਦੀ ਮੰਨੀਏ ਤਾਂ 2024 ਵਿਚ 2.53 ਲੱਖ ਏਕੜ ਵਿਚ ਸਿੱਧੀ ਬਿਜਾਈ ਕੀਤੀ ਗਈ ਸੀ ਜੋ 2023 ਦੇ ਮੁਕਾਬਲੇ 47 ਫੀਸਦੀ ਸੀ। 2024 ਵਿਚ 21,338 ਕਿਸਾਨਾਂ ਨੂੰ 29.02 ਕਰੋੜ ਦੀ ਸਹਾਇਤਾ ਦਿੱਤੀ ਗਈ ਸੀ ਜਦੋਂ ਕਿ ਸਿੱਧੀ ਬਿਜਾਈ ਨਾਲ ਕਿਸਾਨਾਂ ਨੂੰ ਦੁੱਗਣਾ ਫਾਇਦਾ ਮਿਲੇਗਾ। 15 ਤੋਂ 20 ਫੀਸਦੀ ਪਾਣੀ ਦੀ ਬਚਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























