pakistan air force: ਪਾਕਿਸਤਾਨ ਨੇ ਕੰਟਰੋਲ ਰੇਖਾ ਦੇ ਨਾਲ-ਨਾਲ ਲੜਾਕੂ ਜਹਾਜ਼ਾਂ ਦੀ ਆਵਾਜਾਈ ਨੂੰ ਅਚਾਨਕ ਵਧਾ ਦਿੱਤਾ ਹੈ। ਕੰਟਰੋਲ ਰੇਖਾ ਦੇ ਨਾਲ ਲੱਗਦੀ ਪਾਕਿਸਤਾਨ ਦੀ ਆਪਣੀ ਸਰਹੱਦ ‘ਤੇ ਐੱਫ -16, ਜੇ.ਐੱਫ. 17 ਅਤੇ ਮਿਰਾਜ -3 ਉਡਾਣ ਭਰ ਰਹੇ ਹਨ। ਸਰਕਾਰੀ ਸੂਤਰਾਂ ਦੇ ਅਨੁਸਾਰ, ਹਾਲ ਹੀ ਵਿੱਚ ਹੰਦਵਾੜਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਕਰਨਲ ਆਸ਼ੂਤੋਸ਼ ਸ਼ਰਮਾ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨ ਡਰਾ ਗਿਆ ਹੈ ਅਤੇ ਸਰਹੱਦ ‘ਤੇ ਲੜਾਕੂ ਜਹਾਜ਼ਾਂ ਦੀਆਂ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ। ਹੰਦਵਾੜਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਫੌਜ ਦੇ 5 ਜਵਾਨ ਸ਼ਹੀਦ ਹੋਏ ਸਨ।
ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਦੇ ਐੱਫ -16, ਜੇ.ਐੱਫ. 17 ਅਤੇ ਮਿਰਾਜ -3 ਜਹਾਜ਼ ਭਾਰਤੀ ਸਰਹੱਦੀ ਲਾਈਨ ਦੇ ਨਜ਼ਦੀਕ ਉਡਾਣ ਭਰ ਰਹੇ ਹਨ। ਪਾਕਿਸਤਾਨ ਦੀਆਂ ਇਨ੍ਹਾਂ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤੀ ਫੌਜ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਸਰਹੱਦ ‘ਤੇ ਪਾਕਿਸਤਾਨੀ ਹਵਾਈ ਸੈਨਾ ਦੀ ਹਰ ਇੱਕ ਸਰਗਰਮੀ’ ਤੇ ਨਜ਼ਰ ਰੱਖੀ ਜਾ ਰਹੀ ਹੈ। ਭਾਰਤੀ ਹਵਾਈ ਫੌਜ ਦੇ ਏਅਰਬੇਸ ਵੀ ਪੂਰੇ ਅਲਰਟ ‘ਤੇ ਹਨ। ਭਾਰਤ ਪਾਕਿਸਤਾਨੀ ਜਹਾਜ਼ਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ਲਈ ਏਅਰਬੋਰਨ ਚੇਤਾਵਨੀ ਅਤੇ ਨਿਯੰਤਰਣ ਪ੍ਰਣਾਲੀ (AWACS) ਦੀ ਵਰਤੋਂ ਕਰ ਰਿਹਾ ਹੈ।
ਦੱਸ ਦੇਈਏ ਕਿ 27 ਫਰਵਰੀ 2019 ਨੂੰ ਭਾਰਤ ਨੇ ਪਾਕਿਸਤਾਨ ਦੇ ਐਫ -16 ਲੜਾਕੂ ਜਹਾਜ਼ ਨੂੰ ਦੇਸ਼ ਦੀ ਸਰਹੱਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਕਈ ਮਹੀਨਿਆਂ ਤੱਕ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਦੱਸ ਦੇਈਏ ਕਿ ਪਿੱਛਲੇ ਕੁੱਝ ਦਿਨਾਂ ਤੋਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀਆਂ ਸਰਗਰਮੀਆਂ ਵਧੀਆਂ ਹਨ। ਕੋਰੋਨਾ ਦੀ ਲਾਗ ਕਾਰਨ ਪੈਦਾ ਹੋਈਆਂ ਮੁਸ਼ਕਿਲਾਂ ਦੇ ਬਾਵਜੂਦ ਪਾਕਿਸਤਾਨ ਕੰਟਰੋਲ ਰੇਖਾ ‘ਤੇ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਹੰਦਵਾੜਾ ਵਿੱਚ ਭਾਰਤੀ ਫੌਜ ਨਾਲ ਅੱਤਵਾਦੀਆਂ ਦੀ ਮੁੱਠਭੇੜ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਜਹਾਜ਼ ਇਸ ਦੇ ਖੇਤਰ ਵਿੱਚ ਉਡਾਣ ਭਰ ਰਹੇ ਸਨ। ਭਾਰਤ ਪਾਕਿ ਦੀਆਂ ਸਮੁੱਚੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਿਹਾ ਹੈ।
ਪਾਕਿਸਤਾਨ ਨੂੰ ਡਰ ਹੈ ਕਿ ਭਾਰਤੀ ਫੌਜ ਉਸਦੇ ਖੇਤਰ ਵਿੱਚ ਸਥਿਤ ਅੱਤਵਾਦੀ ਕੈਂਪਾਂ ‘ਤੇ ਹਮਲਾ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2016 ਵਿੱਚ, ਜਦੋਂ ਪਾਕਿਸਤਾਨ ਸਮਰਥਨ ਵਾਲੇ ਅੱਤਵਾਦੀਆਂ ਨੇ ਉੜੀ ਵਿੱਚ ਫੌਜ ਦੇ ਕੈਂਪ ਉੱਤੇ ਹਮਲਾ ਕੀਤਾ ਸੀ, ਤਾਂ ਭਾਰਤੀ ਫੌਜ ਨੇ ਇੱਕ ਸਰਜੀਕਲ ਸਟਰਾਈਕ ਕੀਤੀ ਸੀ ਅਤੇ ਪੀਓਕੇ ਵਿੱਚ ਸਥਿਤ ਅੱਤਵਾਦੀ ਕੈਂਪਾਂ ਨੂੰ ਖਤਮ ਕਰ ਦਿੱਤਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇੱਕ ਟਵੀਟ ਵਿੱਚ ਕਿਹਾ ਸੀ ਕਿ ਭਾਰਤ ਝੂਠੇ ਝੰਡੇ ਦੀ ਕਾਰਵਾਈ ਕਰ ਸਕਦਾ ਹੈ।