ਭਾਰਤੀ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਵੱਲੋਂ ਮਾਰੇ ਗਏ ਘੁਸਪੈਠੀਏ ਦੀ ਪਾਕਿਸਤਾਨ ਵੱਲੋਂ ਪਛਾਣ ਕਰ ਲਈ ਗਈ ਹੈ। ਇੰਨਾ ਹੀ ਨਹੀਂ ਪਾਕਿਸਤਾਨ ਰੇਂਜਰਾਂ ਨੇ BSF ਤੋਂ ਘੁਸਪੈਠੀਏ ਦੀ ਲਾਸ਼ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਵੀ ਕੀਤੀ ਹੈ, ਤਾਂ ਜੋ ਲਾਸ਼ ਨੂੰ ਉਸਦੇ ਪਰਿਵਾਰ ਹਵਾਲੇ ਕੀਤਾ ਜਾ ਸਕੇ।
ਜਾਣਕਾਰੀ ਅਨੁਸਾਰ ਮਾਰੇ ਗਏ ਘੁਸਪੈਠੀਏ ਦੀ ਪਛਾਣ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਦਾਊਦ ਦੇ ਰਹਿਣ ਵਾਲੇ MD ਇਦਰੀਸ਼ ਵਜੋਂ ਹੋਈ ਹੈ। ਮਾਰੇ ਗਏ ਘੁਸਪੈਠੀਏ ਦੀ ਪਛਾਣ ਪਾਕਿਸਤਾਨ ਵੱਲੋਂ ਦੋ ਦਿਨਾਂ ਬਾਅਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੀ ਪਛਾਣ ਕਰਨ ਤੋਂ ਬਾਅਦ ਹੁਣ ਪਾਕਿ ਰੇਂਜਰਾਂ ਵੱਲੋਂ ਲਾਸ਼ ਦੀ ਮੰਗ ਕੀਤੀ ਗਈ ਹੈ। ਪਾਕਿਸਤਾਨ ਰੇਂਜਰਾਂ ਨੇ ਮਾਰੇ ਗਏ ਘੁਸਪੈਠੀਏ ਦੀ ਲਾਸ਼ ਨੂੰ ਪਾਕਿ ‘ਚ ਉਸ ਦੇ ਪਰਿਵਾਰ ਹਵਾਲੇ ਕਰਨਾ ਹੈ।
ਇਹ ਵੀ ਪੜ੍ਹੋ : Night ਸ਼ਿਫਟ ‘ਚ ਕੰਮ ਕਰਨ ਵਾਲੀਆਂ ਔਰਤਾਂ ਲਈ ਅਹਿਮ ਖ਼ਬਰ, DC ਨੇ ਜਾਰੀ ਕੀਤੇ ਹੁਕਮ
ਦੱਸ ਦੇਈਏ ਕਿ ਬੀਤੀ 3 ਜਨਵਰੀ ਨੂੰ ਸਵੇਰੇ 8 ਵਜੇ BSF ਨੇ ਗੁਰਦਾਸਪੁਰ ਦੇ ਪਿੰਡ ਛੰਨਾ ਅਧੀਨ ਪੈਂਦੇ BOP ਨੇੜੇ ਗਸ਼ਤ ਦੌਰਾਨ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਸੀ। ਘੁਸਪੈਠੀਏ ਨੂੰ ਮਾਰਨ ਮਗਰੋਂ ਜਦੋਂ ਸੀਮਾ ਸੁਰੱਖਿਆ ਬਲ ਦੇ ਜਵਾਨ ਲਾਸ਼ ਦੇ ਨੇੜੇ ਗਏ ਤਾਂ ਉਸ ਵਿੱਚੋਂ ਇੱਕ ਪੰਪ ਗੰਨ ਅਤੇ 12 ਬੋਰ ਦੇ 5 ਰੌਂਦ ਬਰਾਮਦ ਹੋਏ ਸਨ। ਜਿਸ ਨੂੰ ਸਿਪਾਹੀਆਂ ਵੱਲੋਂ ਕਾਬੂ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਮਾਰੇ ਗਏ ਘੁਸਪੈਠੀਏ ਕੋਲੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: