ਜਲੰਧਰ ਦੇ ਆਦਮਪੁਰ ਦੇ ਪਿੰਡ ਦੂਹੜੇ ਦੇ ਖੇਤਾਂ ‘ਚੋਂ ਪਾਕਿਸਤਾਨੀ ਗੁਬਾਰਾ ਮਿਲਿਆ ਹੈ। ਗੁਬਾਰੇ ‘ਤੇ ਅੰਗਰੇਜ਼ੀ ‘ਚ ‘ਆਈ ਲਵ ਪਾਕਿਸਤਾਨ’ ਲਿਖਿਆ ਹੋਇਆ ਹੈ। ਕਿਸਾਨ ਭੁਪਿੰਦਰ ਸਿੰਘ ਮੰਗਲਵਾਰ ਸ਼ਾਮ ਨੂੰ ਆਜ਼ਾਦੀ ਦਿਵਸ ਮੌਕੇ ਆਪਣੇ ਖੇਤ ਵਿੱਚ ਸੈਰ ਕਰਨ ਗਿਆ ਸੀ। ਉੱਥੇ ਉਸ ਨੂੰ ਖੇਤ ਵਿੱਚ ਇੱਕ ਗੁਬਾਰਾ ਪਿਆ ਮਿਲਿਆ। ਪੁਲਿਸ ਨੇ ਗੁਬਾਰੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਉਨ੍ਹਾਂ ਤੁਰੰਤ ਆਦਮਪੁਰ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਗੁਬਾਰੇ ਨੂੰ ਕਬਜ਼ੇ ‘ਚ ਲਿਆ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਕਿਸਤਾਨ ਵਿੱਚ 14 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਜੋ ਗੁਬਾਰੇ ਛੱਡੇ ਗਏ ਸਨ, ਉਹ ਹਵਾ ਦੇ ਨਾਲ ਇੱਥੇ ਪਹੁੰਚ ਗਏ ਹੋ ਸਕਦੇ ਹਨ।
ਇਹ ਵੀ ਪੜ੍ਹੋ : ਹਿਮਾਚਲ ‘ਚ IAF ਹੈਲੀਕਾਪਟਰ ਨਾਲ ਲੋਕਾਂ ਦਾ ਰੈਸਕਿਊ, ਰੁਦਰਪ੍ਰਯਾਗ ‘ਚ ਵੀ ਬਚਾਏ ਗਏ 20 ਲੋਕ
ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਤਲਵਾੜਾ ਦੇ ਨਾਲ-ਨਾਲ ਪਾਕਿਸਤਾਨ ਤੋਂ ਗੁਬਾਰੇ ਹਿਮਾਚਲ ਦੇ ਪੌਂਗ ਡੈਮ ਤੱਕ ਪਹੁੰਚੇ ਸਨ। ਚੰਦਰਮਾ ਦੇ ਆਕਾਰ ਦੇ ਗੁਬਾਰੇ ਹਰੇ ਅਤੇ ਚਿੱਟੇ ਰੰਗ ਦੇ ਸਨ। ਪੌਂਗ ਡੈਮ ਤੋਂ ਮਿਲੇ ਇਨ੍ਹਾਂ ਗੁਬਾਰਿਆਂ ਨੂੰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਬਾਰਿਆਂ ਦਾ ਪੂਰਾ ਝੁੰਡ ਪਾਕਿਸਤਾਨ ਤੋਂ ਉੱਡ ਕੇ ਇੱਥੇ ਪਹੁੰਚਿਆ ਸੀ।
ਵੀਡੀਓ ਲਈ ਕਲਿੱਕ ਕਰੋ -: