ਯੂਨੀਫਾਰਮ ਸਿਵਲ ਕੋਡ (UCC) ਨੂੰ ਲੈ ਕੇ ਕਾਨੂੰਨ ਅਤੇ ਵਿਵਸਥਾ ਦੇ ਮਾਮਲਿਆਂ ਬਾਰੇ ਸੰਸਦੀ ਕਮੇਟੀ ਅੱਜ ਅਹਿਮ ਮੀਟਿੰਗ ਕਰੇਗੀ। UCC ‘ਤੇ ਡਰਾਫਟ ਤਿਆਰ ਕਰ ਰਹੇ ਲਾਅ ਕਮਿਸ਼ਨ ਨੂੰ ਵੀ ਇਸ ਮੀਟਿੰਗ ‘ਚ ਬੁਲਾਇਆ ਗਿਆ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਜਿਸ ਵਿੱਚ 31 ਸੰਸਦ ਮੈਂਬਰ ਅਤੇ ਕਮੇਟੀ ਦੇ ਸਾਰੇ ਮੈਂਬਰ ਸ਼ਾਮਲ ਹੋਣਗੇ। UCC ‘ਤੇ ਸਾਰਿਆਂ ਤੋਂ ਰਾਏ ਮੰਗੀ ਜਾਵੇਗੀ ਅਤੇ ਵਿਚਾਰਿਆ ਜਾਵੇਗਾ।
ਸਥਾਈ ਮੋਦੀ ਕਮੇਟੀ ਦੇ ਚੇਅਰਮੈਨ ਅਤੇ ਭਾਜਪਾ ਦੇ ਸੰਸਦ ਮੈਂਬਰ ਸੁਸ਼ੀਲ ਮੋਦੀ ਨੇ ਇਸ ਮੀਟਿੰਗ ਬਾਰੇ ਕਿਹਾ ਹੈ ਕਿ ਸਾਰੇ ਹਿੱਸੇਦਾਰਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਇਸ ਬੈਠਕ ਬਾਰੇ ਕਿਹਾ, ‘ਕਮੇਟੀ ਦੀ ਬੈਠਕ ਗੈਰ-ਸਿਆਸੀ ਹੋਵੇਗੀ ਕਿਉਂਕਿ ਇਸ ‘ਚ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰ ਸ਼ਾਮਲ ਹੋਣਗੇ। ਅਸੀਂ 3 ਜੁਲਾਈ ਨੂੰ ਦੁਪਹਿਰ 3 ਵਜੇ UCC ‘ਤੇ ਲਾਅ ਕਮਿਸ਼ਨ ਦੀ ਰਿਪੋਰਟ ‘ਤੇ ਚਰਚਾ ਕਰਾਂਗੇ। ਜੇਕਰ ਲੋੜ ਪਈ ਤਾਂ ਅਸੀਂ ਇਸ ਮਾਮਲੇ ‘ਤੇ ਹੋਰ ਚਰਚਾ ਕਰਨ ਲਈ ਇਕ ਹੋਰ ਮੀਟਿੰਗ ਬੁਲਾਵਾਂਗੇ। ਕਮੇਟੀ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਨਿਰਪੱਖ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 5 ਜੁਲਾਈ ਤੋਂ ਮਾਨਸੂਨ ਮੁੜ ਹੋਵੇਗਾ ਸਰਗਰਮ, ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਪਵੇਗਾ ਮੀਂਹ
27 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭੋਪਾਲ ਵਿੱਚ ਭਾਜਪਾ ਦੇ 10 ਲੱਖ ਬੂਥ ਵਰਕਰਾਂ ਨੂੰ ਸੰਬੋਧਨ ਕਰਦਿਆਂ ਦੇਸ਼ ਭਰ ਵਿੱਚ ਯੂਨੀਫਾਰਮ ਸਿਵਲ ਕੋਡ ਜਲਦੀ ਲਾਗੂ ਕਰਨ ਦੀ ਵਕਾਲਤ ਕੀਤੀ। ਇਸ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ‘ਦੋ ਕਾਨੂੰਨਾਂ’ ਨਾਲ ਨਹੀਂ ਚਲਾਇਆ ਜਾ ਸਕਦਾ, ਜਦਕਿ ਸੰਵਿਧਾਨ ਸਾਰਿਆਂ ਲਈ ਬਰਾਬਰੀ ਦੀ ਗੱਲ ਕਰਦਾ ਹੈ। PM ਮੋਦੀ ਨੇ ਕਿਹਾ, “ਜੇ ਪਰਿਵਾਰ ਦੇ ਮੈਂਬਰਾਂ ਲਈ ਦੋ ਵੱਖ-ਵੱਖ ਨਿਯਮ ਹੋਣਗੇ ਤਾਂ ਕੀ ਇੱਕ ਪਰਿਵਾਰ ਚੱਲੇਗਾ? ਦੇਸ਼ ਕਿਵੇਂ ਚੱਲੇਗਾ? ਸਾਡਾ ਸੰਵਿਧਾਨ ਵੀ ਧਰਮ, ਜਾਤ ਅਤੇ ਨਸਲ ਦੀ ਪਰਵਾਹ ਕੀਤੇ ਬਿਨਾਂ ਸਾਰਿਆਂ ਨੂੰ ਬਰਾਬਰ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ।”
ਵੀਡੀਓ ਲਈ ਕਲਿੱਕ ਕਰੋ -: