ਤ੍ਰਿਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਏਅਰ ਇੰਟੈਲੀਜੈਂਸ ਯੂਨਿਟ (AIU) ਨੇ ਸੋਨੇ ਦੀ ਤਸਕਰੀ ਕਰਨ ਵਾਲੇ ਇਕ ਯਾਤਰੀ ਕਾਬੂ ਕੀਤਾ। ਇਸ ਦੇ ਨਾਲ ਹੀ ਵਿਅਕਤੀ ਕੋਲੋਂ 8.90 ਲੱਖ ਰੁਪਏ ਦੀ ਕੀਮਤ ਦਾ 149,000 ਗ੍ਰਾਮ 24 ਕੈਰੇਟ ਸੋਨਾ ਜ਼ਬਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਨੇ ਸੋਨੇ ਦੇ ਟੁਕੜਿਆਂ ਨੂੰ ਨਿਊਟੇਲਾ ਦੇ ਦੋ ਜਾਰਾਂ ‘ਚ ਛੁਪਾ ਦਿੱਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਟਰੱਕ ਨੇ ਔਰਤ ਨੂੰ ਕੁ.ਚਲਿਆ, ਡਰਾਈਵਰ ਖੁਦ ਲੈ ਕੇ ਗਿਆ ਹਸਪਤਾਲ, ਮਹਿਲਾ ਦੀ ਹਾਲਤ ਨਾਜ਼ੁਕ
ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਤ੍ਰਿਚੀ ਦੇ AIU ਨੇ ਇਕ ਯਾਤਰੀ ਨੂੰ ਰੋਕਿਆ। ਜਦੋਂ ਉਸ ਦੇ ਸਮਾਨ ਦੀ ਚੈਕਿੰਗ ਕੀਤੀ ਗਈ ‘ਤਾਂ ਉਸ ਕੋਲੋਂ ਨਿਊਟੇਲਾ ਦਾ ਇੱਕ ਡੱਬਾ ਮਿਲਿਆ। ਉਸ ਵਿੱਚੋਂ 149,000 ਗ੍ਰਾਮ ਵਜ਼ਨ ਦਾ 24 ਕੈਰਟ ਸੋਨੇ ਦਾ ਟੁਕੜਾ ਬਰਾਮਦ ਹੋਇਆ। ਅਧਿਕਾਰੀ ਨੇ ਦੱਸਿਆ ਕਿ ਪੁਰਸ਼ ਯਾਤਰੀ ਕੁਆਲਾਲੰਪੁਰ ਤੋਂ ਆਇਆ ਸੀ। ਫਿਲਹਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: