ਪਟਿਆਲਾ ਦੇ ਸਰਕਾਰੀ ਸਕੂਲ ਦਾਨਾ ਮੰਡੀ ਵਿੱਚ ਮੁੱਖ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੀ ਡਾ. ਇੰਦਰਜੀਤ ਕੌਰ ਨੇ ਇੱਕ ਵਿਲੱਖਣ ਸ਼ੁਰੂਆਤ ਕੀਤੀ ਹੈ। ਮੁੱਖ ਅਧਿਆਪਕਾ ਹਫ਼ਤੇ ਵਿੱਚ ਇੱਕ ਦਿਨ ਸੋਮਵਾਰ ਨੂੰ ਆਪਣੇ ਵਿਦਿਆਰਥੀਆਂ ਵਾਂਗ ਸਕੂਲ ਦੀ ਵਰਦੀ ਪਾਉਣੀ ਸ਼ੁਰੂ ਕੀਤੀ ਹੈ। ਪਹਿਲਾਂ ਬਹੁਤ ਸਾਰੇ ਬੱਚੇ ਸਕੂਲ ਦੀ ਵਰਦੀ ਪਾ ਕੇ ਨਹੀਂ ਆਉਂਦੇ ਸਨ ਪਰ ਜਦੋਂ ਉਨ੍ਹਾਂ ਦੀ ਮੁੱਖ ਅਧਿਆਪਕਾ ਹਫ਼ਤੇ ਵਿੱਚ ਇੱਕ ਵਾਰ ਸਕੂਲ ਦੀ ਵਰਦੀ ਪਾ ਕੇ ਆਉਣ ਲੱਗੀ ਹੈ ਤਾਂ ਉਹ ਵੀ ਇਸ ਤਰ੍ਹਾਂ ਵਰਦੀ ਪਾ ਕੇ ਆਉਣਾ ਮਾਣ ਵਾਲੀ ਗੱਲ ਸਮਝਦੇ ਹਨ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਮਾਜ ਸ਼ਾਸਤਰ ਵਿੱਚ ਡਾਕਟਰੇਟ (PhD) ਕਰ ਚੁੱਕੀ ਹੈੱਡਮਿਸਟ੍ਰੈਸ ਇੰਦਰਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦਾ ਇਹ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਜਿਸ ਕਾਰਨ ਸਕੂਲੀ ਬੱਚਿਆਂ ਵਿੱਚ ਵਿਸ਼ਵਾਸ਼ ਪੈਦਾ ਹੋ ਰਿਹਾ ਹੈ ਕਿ ਇੱਕ ਛੋਟੇ ਜਿਹੇ ਕਦਮ ਨਾਲ ਸਮਾਜ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ, ਕਿਉਂਕਿ ਹੁਣ ਤੱਕ ਅਧਿਆਪਕ ਦੀ ਕਲਪਨਾ ਇੱਕ ਖਾਸ ਕਿਸਮ ਦੇ ਡਰੈੱਸ ਕੋਡ ਵਿੱਚ ਹੀ ਕੀਤੀ ਜਾ ਸਕਦੀ ਸੀ। ਪਰ ਹੁਣ ਬੱਚੇ ਉਸ ਦੇ ਕਦਮ ਤੋਂ ਬਹੁਤ ਕੁਝ ਸਿੱਖ ਰਹੇ ਹਨ।
ਇਹ ਵੀ ਪੜ੍ਹੋ : ਖੰਨਾ ‘ਚ ਕ.ਤਲ-ਲੁੱਟ-ਖੋਹ ਕਰਨ ਵਾਲਾ 65 ਸਾਲਾ ਅਪਰਾਧੀ ਗ੍ਰਿਫਤਾਰ, ਮੁਲਜ਼ਮ ‘ਤੇ ਦਰਜ ਹਨ 70 ਕੇਸ
ਇੰਦਰਜੀਤ ਕੌਰ ਨੇ ਕਿਹਾ ਕਿ ਜਦੋਂ ਵਿਦਿਆਰਥੀ ਪੁੱਛਦੇ ਹਨ ਕਿ ਮੈਂ ਇਹ ਵਰਦੀ ਕਿਉਂ ਪਾਈ ਹੈ ਤਾਂ ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਅਸੀਂ ਇੱਕ ਟੀਮ ਹਾਂ ਅਤੇ ਇੱਕ ਟੀਮ ਆਪਣੀ ਤਾਕਤ ਦਿਖਾਉਣ ਲਈ ਇੱਕੋ ਰੰਗ ਦੀ ਵਰਦੀ ਪਹਿਨਦੀ ਹੈ। ਇੰਦਰਜੀਤ ਕੌਰ ਦਾ ਸਫ਼ਰ ਸਿਰਫ਼ ਕੱਪੜੇ ਪਾਉਣ ‘ਤੇ ਹੀ ਨਹੀਂ ਰੁਕਦਾ, ਸਗੋਂ ਉਹ ਆਪਣੇ ਵਿਦਿਆਰਥੀਆਂ ਵਿਚਕਾਰ ਬੈਠ ਕੇ ਜੀਵੰਤ ਚਰਚਾਵਾਂ ਅਤੇ ਨਿੱਜੀ ਟਿਊਸ਼ਨ ਸੈਸ਼ਨਾਂ ਵਿਚ ਰੁੱਝੀ ਰਹਿੰਦੀ ਹੈ।
ਹੈੱਡਮਿਸਟ੍ਰੈਸ ਦੱਸਦੀ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਵਰਦੀਆਂ ਪਾਉਣੀਆਂ ਸ਼ੁਰੂ ਕੀਤੀਆਂ ਹਨ, ਵਿਦਿਆਰਥੀਆਂ ਨੇ ਵਧੇਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ ਹਨ। ਵਰਦੀ ਸਮਾਨਤਾ ਅਤੇ ਦੋਸਤੀ ਦਾ ਪ੍ਰਤੀਕ ਬਣ ਗਈ ਹੈ। ਆਪਣੇ ਇਸ ਨਵੇਂ ਉਪਰਾਲੇ ਰਾਹੀਂ ਉਸ ਨੇ ਆਪਣੇ ਵਿਦਿਆਰਥੀਆਂ ਵਿੱਚ ਭਾਈਚਾਰਕ ਸਾਂਝ, ਏਕਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: