Petrol bomb attack on crpf : ਸ਼ੁੱਕਰਵਾਰ ਦੀ ਰਾਤ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਵਿੱਚ ਸੀਆਰਪੀਐਫ ਦੇ ਕੈਂਪ ‘ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ। ਚੰਗੀ ਗੱਲ ਇਹ ਹੈ ਕਿ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਰੇ ਸਿਪਾਹੀ ਸੁਰੱਖਿਅਤ ਹਨ। ਹੁਣ ਇਸ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਨਕਾਬਪੋਸ਼ ਵਿਅਕਤੀ ਨੇ ਇੱਕ-ਇੱਕ ਕਰਕੇ ਦੋ ਪੈਟਰੋਲ ਬੰਬਾਂ ਨੂੰ ਅੱਗ ਲਗਾਈ ਅਤੇ ਸੀਆਰਪੀਐਫ ਦੇ ਜਵਾਨਾਂ ਦੇ ਕੈਂਪ ਵੱਲ ਸੁੱਟ ਦਿੱਤਾ। ਸੀਆਰਪੀਐਫ ਦ 23 ਬਟਾਲੀਅਨ ਸਰਾਫ ਕਦਲ ਵਿਖੇ ਤਾਇਨਾਤ ਹੈ। ਹਮਲਾਵਰ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਦੇ ਅਨੁਸਾਰ, ਜਾਂਚ ਦੌਰਾਨ ਕੁੱਝ ਮਹੱਤਵਪੂਰਨ ਸਬੂਤ ਬਰਾਮਦ ਹੋਏ ਹਨ ਅਤੇ ਹਮਲਾਵਰ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰ ਹਮਲੇ ਨੇ ਇੱਕ ਵਾਰ ਫਿਰ ਸੁੱਰਖਿਆ ਪ੍ਰਣਾਲੀ ਉੱਤੇ ਸਵਾਲ ਖੜੇ ਕੀਤੇ ਹਨ।
ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਦਾ ਮੋਦੀ ਸਰਕਾਰ ਦੇ ਵਾਅਦੇ ‘ਤੇ ਤੰਜ, ਕਿਹਾ – ‘ਸੱਚਾਈ ਸਿਰਫ Maximum Ego ਤੇ’
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸ੍ਰੀਨਗਰ ਦੇ ਨਵਾਂ ਬਾਜ਼ਾਰ ‘ਚ ਸੀਆਰਪੀਐਫ ‘ਤੇ ਹੋਏ ਗ੍ਰਨੇਡ ਹਮਲੇ ਵਿੱਚ 7 ਸੈਨਿਕ, ਦੋ ਪੁਲਿਸ ਮੁਲਾਜ਼ਮ ਅਤੇ ਇੱਕ ਆਮ ਨਾਗਰਿਕ ਜ਼ਖਮੀ ਹੋ ਗਿਆ ਸੀ।