ਪੈਟਰੋਲ-ਡੀਜ਼ਲ ਕੀਮਤਾਂ ਨੇ ਮਹਿੰਗਾਈ ਦੀ ਸਾਰੀ ਹੱਦ ਪਾਰ ਕਰ ਲਈ ਹੈ। ਡੀਜ਼ਲ 100 ਰੁਪਏ ਤੋਂ ਪਾਰ ਹੋ ਚੁੱਕਾ ਹੈ, ਜਿਸ ਨਾਲ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਬੱਸ ਦਾ ਸਫਰ ਮਹਿੰਗਾ ਪੈ ਸਕਦਾ ਹੈ ਕਿਉਂਕਿ ਕਿਰਾਏ ਵੱਧ ਸਕਦੇ ਹਨ।
ਉੱਥੇ ਹੀ, ਮੱਧ ਪ੍ਰਦੇਸ਼ ਦੇ ਅਨੂਪਪੁਰ ਵਿਚ ਪੈਟਰੋਲ 121 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 110.29 ਰੁਪਏ ਨੂੰ ਛੂਹ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿਚ ਪੈਟਰੋਲ 120 ਰੁਪਏ ਅਤੇ ਡੀਜ਼ਲ 110 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋਏ ਹਨ। ਪੰਜਾਬ ਵਿਚ ਵੀ ਵੈਟ ਦਰ ਜ਼ਿਆਦਾ ਹੋਣ ਕਾਰਨ ਪੈਟਰੋਲ-ਡੀਜ਼ਲ ਕੀਮਤਾਂ ਰੋਜ਼ਾਨਾ ਨਵਾਂ ਰਿਕਾਰਡ ਬਣਾ ਰਹੀਆਂ ਹਨ। ਲੁਧਿਆਣਾ ਵਿਚ ਪੈਟਰੋਲ 110.59 ਰੁਪਏ ਲਿਟਰ, ਜਦੋਂ ਕਿ ਡੀਜ਼ਲ 100.49 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
ਇਹ ਵੀ ਪੜ੍ਹੋ : ‘ਸਾਡੇ ਮੈਨੀਫੈਸਟੋ ‘ਚ ਜੋ ਵੀ ਕਿਹਾ ਜਾਂਦਾ ਹੈ ਉਹ ਗਾਰੰਟੀ ਹੈ, ਵਾਅਦਾ ਨਹੀਂ’ – ਰਾਹੁਲ ਗਾਂਧੀ
ਹੋਰ ਸ਼ਹਿਰਾਂ ਵਿਚ ਕੀਮਤਾਂ-
ਜਲੰਧਰ ਵਿਚ ਪੈਟਰੋਲ ਦੀ ਕੀਮਤ 109.92 ਰੁਪਏ ਅਤੇ ਡੀਜ਼ਲ ਦੀ 99.87 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਅੰਮ੍ਰਿਤਸਰ ਵਿਚ ਪੈਟਰੋਲ ਅੱਜ 110.66 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 100.55 ਰੁਪਏ ਲਿਟਰ ਹੋ ਗਿਆ ਹੈ। ਪਠਾਨਕੋਟ ਵਿਚ ਪੈਟਰੋਲ 111.02 ਰੁਪਏ ਅਤੇ ਡੀਜ਼ਲ 100.89 ਰੁਪਏ ਵਿਕ ਰਿਹਾ ਹੈ। ਉੱਥੇ ਹੀ, ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿਚ ਪੈਟਰੋਲ 121.25 ਰੁਪਏ ਅਤੇ ਡੀਜ਼ਲ 112.15 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਗੌਰਤਲਬ ਹੈ ਕਿ ਪੈਟਰੋਲ, ਡੀਜ਼ਲ ਕੀਮਤਾਂ ਨੂੰ ਜੀ. ਐੱਸ. ਟੀ. ਵਿਚ ਸ਼ਾਮਲ ਕਰਨ ਲਈ ਬਹੁਤੇ ਸੂਬੇ ਰਾਜ਼ੀ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਮਾਲੀਆ ਨੁਕਸਾਨ ਹੋਣ ਦਾ ਡਰ ਹੈ।
ਵੀਡੀਓ ਲਈ ਕਲਿੱਕ ਕਰੋ -: