ਪੀਜੀਆਈ ਚੰਡੀਗੜ੍ਹ ਦੇ ਠੇਕਾ ਮੁਲਾਜ਼ਮ ਨੇ ਅੱਜ ਸਵੇਰੇ 6 ਵਜੇ ਤੋਂ ਸਾਢੇ 10 ਵਜੇ ਤੱਕ ਹੜਤਾਲ ਕਰਨ ਤੋਂ ਬਾਅਦ ਖਤਮ ਕਰ ਦਿੱਤੀ। PGI ਪ੍ਰਸ਼ਾਸਨ ਨੇ ਯੂਨੀਅਨ ਨੂੰ ਹਾਈਕੋਰਟ ਦੇ ਹੁਕਮਾਂ ਬਾਰੇ ਜਾਣਕਾਰੀ ਦਿੱਤੀ ਜਿਸ ਵਿਚ ਹੜਤਾਲ ਸਬੰਧੀ ਨੋਟਿਸ ‘ਤੇ ਰੋਕ ਲਗਾਈ ਗਈ ਸੀ। ਇਸ ਤੋਂ ਬਾਅਦ ਮੁਲਾਜ਼ਮ ਕੰਮ ‘ਤੇ ਪਰਤ ਗਏ। ਪੀਜੀਆਈ ਨੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਨਾਲ ਹੀ ਕਿਸੇ ਵੀ ਮੁਲਾਜ਼ਮ ਦੀ ਗੈਰ-ਹਾਜ਼ਰੀ ਨਹੀਂ ਲੱਗੇਗੀ।
ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਜਵਾਨ ਵੀ ਉਥੇ ਤਾਇਨਾਤ ਕੀਤੇ ਗਏ ਸਨ। ਪੰਜਾਬ, ਹਰਿਆਣਾ ਤੇ ਹਿਮਾਚਲ ਵਰਗੇ ਸੂਬਿਆਂ ਤੋਂ ਸੈਂਕੜੇ ਮਰੀਜ਼ ਅੱਜ ਓਪੀਡੀ ਦੇ ਬਾਹਰ ਆਏ ਪਰ ਓਪੀਡੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਮਰੀਜ਼ ਵੀ ਬਹੁਤ ਪ੍ਰੇਸ਼ਾਨ ਹੋਏ। ਉਨ੍ਹਾਂ ਨੇ ਓਪੀਡੀ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੀਜੀਆਈ ਦੇ ਸੁਰੱਖਿਆ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਬਹਿਸ ਵੀ ਹੋਈ ਜਿਸ ਤੋਂ ਬਾਅਦ ਪੀਜੀਆਈ ਵਿਚ ਬੀਐੱਸਐੱਫ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ।ਇਥੇ BSF ਦੇ ਅੱਧਾ ਦਰਜਨ ਜਵਾਨ ਤਾਇਨਾਤ ਕੀਤੇ ਗਏ ਸਨ। ਸਵੇਰੇ ਲਗਭਗ 10.45 ਵਜੇ ਮਰੀਜ਼ਾਂ ਨੂੰ ਓਪੀਡੀ ਵਿਚ ਜਾਣ ਦਿੱਤਾ ਗਿਆ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਚੰਡੀਗੜ੍ਹ ਪੀਜੀਆਈ ਦੇ ਠੇਕਾ ਮੁਲਾਜ਼ਮ ਅੱਜ ਹੜਤਾਲ ‘ਤੇ ਚਲੇ ਗਏ ਸਨ। ਪੀਜੀਆਈ ਵਿਚ ਉਨ੍ਹਾਂ ਨੇ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਹਾਈਕੋਰਟ ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਪੀਜੀਆਈ ਕਾਂਟ੍ਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਵਾਲੇ ਨੋਟਿਸ ‘ਤੇ ਰੋਕ ਲਗਾ ਦਿੱਤੀ ਸੀ। ਪੀਜੀਆਈ ਨੇ ਜਨਹਿਤ ਵਿਚ ਯੂਨੀਅਨ ਦੇ ਇਸ ਕਦਮ ਖਿਲਾਫ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਇਹ ਵੀ ਹੁਕਮ ਦਿੱਤੇ ਸਨ ਕਿ ਯੂਨੀਅਨ ਕਿਸੇ ਵੀ ਤਰ੍ਹਾਂ ਤੋਂ ਸੰਸਥਾ ਦੀ ਫੰਕਸ਼ਨਿੰਗ ਵਿਚ ਰੁਕਾਵਟ ਪੈਦਾ ਨਹੀਂ ਕਰੇਗੀ। ਚੀਫ ਜਸਟਿਸ ਰਵੀ ਸ਼ੰਕਰ ਝਾਅ ਤੇ ਜਸਟਿਸ ਅਰੁਣ ਪੱਲੀ ਦੀ ਡਬਲ ਬੈਂਚ ਨੇ ਹੁਕਮ ਜਾਰੀ ਕਰਕੇ ਹੋਏ ਉਨ੍ਹਾਂ ਦੇ ਹੜਤਾਲ ‘ਤੇ ਜਾਣ ਵਾਲੇ ਨੋਟਿਸ ‘ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਮੁਲਾਜ਼ਮ ਹੜਤਾਲ ‘ਤੇ ਹਨ। 31 ਮਾਰਚ ਲਈ ਮਾਮਲੇ ਦੀ ਸੁਣਵਾਈ ਰੱਖੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੀਜੀਆਈ ਨੇ ਯੂਨੀਅਨ ਦੇ 23 ਮਾਰਚ ਵਾਲੇ ਸਟ੍ਰਾਈਕ ਨੋਟਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਵਿਚ 25 ਮਾਰਚ ਨੂੰ ਇੱਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਹਾਈਕੋਰਟ ਵਿਚ ਪਹਿਲਾਂ ਤੋਂ ਹੀ ਦੋ ਜਨਹਿਤ ਪਟੀਸ਼ਨਾਂ ਪੈਂਡਿੰਗ ਹਨ ਜਿਨ੍ਹਾਂ ਵਿਚ ਹਾਈਕੋਰਟ ਪੀਜੀਆਈ ਕਰਮਚਾਰੀ ਯੂਨੀਅਨ ਦੇ ਹੜਤਾਲ ਕਰਨ ‘ਤੇ ਰੋਕ ਲਗਾ ਚੁੱਕਾ ਹੈ। ਪੀਜੀਆਈ ਪ੍ਰਸ਼ਾਸਨ ਹੋਰਨਾਂ ਸੂਬਿਆਂ ਨੂੰ ਪਹਿਲਾਂ ਹੀ ਅਪੀਲ ਕਰ ਚੁੱਕਾ ਹੈ ਕਿ ਉਥੋਂ ਦੇ ਹਸਪਤਾਲ ਰੈਫਰ ਕੇਸ 25 ਮਾਰਚ ਨੂੰ ਪੀਜੀਆਈ ਨਾ ਭੇਜਣ।
ਇਹ ਵੀ ਪੜ੍ਹੋ : ਵੱਡੀ ਖਬਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਬੇਅਦਬੀ ਮਾਮਲੇ ‘ਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ
PGI ਵਿਚ ਸਾਰੀਆਂ ਓਪੀਡੀਜ਼ ਅੱਜ ਬੰਦ ਰਹਿਣਗੀਆਂ। ਹਾਲਾਂਕਿ ਇਨਡੋਰ ਮਰੀਜ਼ਾਂ ਦੀ ਤੇ ਐਮਰਜੈਂਸੀ ਸੇਵਾਵਾਂ ਵਿਚ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਵੇਗੀ। ਲੈਬ ਵੀ ਕੁਝ ਮਰੀਜ਼ਾਂ ਲਈ ਖੁੱਲ੍ਹੀ ਰਹੇਗੀ। ਨਹਿਰੂ ਹਸਪਤਾਲ, ਏਪੀਸੀ, ਏਸੀਸੀ, ਐੱਸੀਸੀ ਤੇ ਐਡਵਾਂਸ ਟ੍ਰਾਮਾ ਸੈਂਟਰ ਵਿਚ ਸੀਮਤ ਸਮਰੱਥਾ ਵਿਚ ਮਰੀਜ਼ਾਂ ਨੂੰ ਦੇਖਿਆ ਜਾਵੇਗਾ।