ਏਅਰ ਇੰਡੀਆ ਦੇ ਜਹਾਜ਼ ਨੰਬਰ 470 ਦੀ ਉਦੈਪੁਰ ਦੇ ਡਬੋਕ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਫਲਾਈਟ ਉਦੈਪੁਰ ਤੋਂ ਹੀ ਦਿੱਲੀ ਲਈ ਰਵਾਨਾ ਹੋਈ ਸੀ ਪਰ ਉਡਾਣ ਭਰਨ ਦੇ ਕਰੀਬ ਦਸ ਮਿੰਟ ਬਾਅਦ ਹੀ ਫਲਾਈਟ ‘ਚ ਮੌਜੂਦ ਇਕ ਯਾਤਰੀ ਦੇ ਮੋਬਾਇਲ ਦੀ ਬੈਟਰੀ ਅਚਾਨਕ ਫਟ ਗਈ, ਜਿਸ ਕਾਰਨ ਫਲਾਈਟ ਨੂੰ ਵਾਪਸ ਉਦੈਪੁਰ ਏਅਰਪੋਰਟ ‘ਤੇ ਲਿਆਂਦਾ ਗਿਆ।
ਸੂਤਰਾਂ ਮੁਤਾਬਕ ਏਅਰ ਇੰਡੀਆ ਦੀ ਉਡਾਣ ਸੋਮਵਾਰ ਦੁਪਹਿਰ ਕਰੀਬ 1 ਵਜੇ ਉਦੈਪੁਰ ਤੋਂ ਉਡਾਣ ਭਰ ਕੇ ਦਿੱਲੀ ਲਈ ਰਵਾਨਾ ਹੋਈ। ਏਅਰ ਇੰਡੀਆ ਦੀ ਇਹ ਫਲਾਈਟ ਨੰਬਰ 470 ਕਰੀਬ 140 ਯਾਤਰੀਆਂ ਨੂੰ ਲੈ ਕੇ ਉਦੈਪੁਰ ਤੋਂ ਰਵਾਨਾ ਹੋਈ ਸੀ। ਉਡਾਣ ਭਰਨ ਤੋਂ ਕਰੀਬ 10 ਮਿੰਟ ਬਾਅਦ ਯਾਤਰੀ ਦੀਪਕ ਸੇਠ ਦੇ ਫੋਨ ਚਾਰਜਰ ‘ਚ ਸਪਾਰਕ ਹੋਇਆ ਅਤੇ ਮੋਬਾਈਲ ਫੋਨ ਦੀ ਬੈਟਰੀ ਫਟ ਗਈ। ਯਾਤਰੀ ਦੀਪਕ ਨੇ ਤੁਰੰਤ ਪਾਇਲਟ ਨੂੰ ਘਟਨਾ ਦੀ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਨੌਜਵਾਨ ਦੀ ਗ੍ਰੀਸ ‘ਚ ਮੌ.ਤ: ਰੋਜ਼ੀ-ਰੋਟੀ ਕਮਾਉਣ ਲਈ 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਪਾਇਲਟ ਨੇ ਘਟਨਾ ਦੀ ਜਾਣਕਾਰੀ ਉਦੈਪੁਰ ATS ਨੂੰ ਦਿੱਤੀ ਅਤੇ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਫਲਾਈਟ ਨੂੰ ਤੁਰੰਤ ਉਦੈਪੁਰ ਹਵਾਈ ਅੱਡੇ ‘ਤੇ ਦੁਬਾਰਾ ਉਤਾਰਿਆ ਗਿਆ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਫਲਾਈਟ ‘ਚ ਬੈਠੇ ਯਾਤਰੀ ਵੀ ਡਰ ਗਏ। ਦੱਸਿਆ ਜਾ ਰਿਹਾ ਹੈ ਕਿ ਚਾਰ ਯਾਤਰੀਆਂ ਨੇ ਇਸ ਫਲਾਈਟ ‘ਚ ਉਡਾਨ ਭਰਨ ਤੋਂ ਇਨਕਾਰ ਕਰ ਦਿੱਤਾ ਅਤੇ ਬਾਹਰ ਆ ਗਏ। ਇੱਕ ਘੰਟੇ ਦੀ ਸੁਰੱਖਿਆ ਜਾਂਚ ਤੋਂ ਬਾਅਦ ਫਲਾਈਟ ਨੂੰ ਉਦੈਪੁਰ ਤੋਂ ਦਿੱਲੀ ਵੱਲ ਮੋੜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: