ਲੰਡਨ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੰਟਰਨੈਸ਼ਨਲ ਫਲਾਈਟ ਨੂੰ ਪਾਇਲਟ ਜੈਪੁਰ ‘ਚ ਛੱਡ ਕੇ ਰਵਾਨਾ ਹੋ ਗਏ। ਪਾਇਲਟ ਨੇ ਕਿਹਾ ਕਿ ਉਸਦੀ ਡਿਊਟੀ ਦਾ ਸਮਾਂ ਖਤਮ ਹੋ ਗਿਆ ਹੈ। ਫਲਾਈਟ ਡਾਇਵਰਸ਼ਨ ਕਾਰਨ ਜੈਪੁਰ ਹਵਾਈ ਅੱਡੇ ‘ਤੇ ਕਰੀਬ 6 ਘੰਟੇ ਤੱਕ ਯਾਤਰੀ ਪਰੇਸ਼ਾਨ ਹੁੰਦੇ ਰਹੇ। ਜਹਾਜ਼ ‘ਚ ਸਵਾਰ 150 ਤੋਂ ਵੱਧ ਯਾਤਰੀਆਂ ਨੇ ਗੁੱਸੇ ‘ਚ ਕੇ ਏਅਰਪੋਰਟ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਯਾਤਰੀਆਂ ਨੂੰ ਬਾਏ ਰੋਡ ਦਿੱਲੀ ਭੇਜ ਦਿੱਤਾ ਗਿਆ।
ਦਰਅਸਲ, ਦਿੱਲੀ ‘ਚ ਖਰਾਬ ਮੌਸਮ ਕਾਰਨ ਐਤਵਾਰ ਨੂੰ 3 ਅੰਤਰਰਾਸ਼ਟਰੀ ਅਤੇ 2 ਘਰੇਲੂ ਉਡਾਣਾਂ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਇਨ੍ਹਾਂ ਵਿੱਚ ਏਅਰ ਇੰਡੀਆ ਦੀਆਂ ਦੋ, ਸਪਾਈਸ ਜੈੱਟ ਦੀਆਂ ਦੋ ਅਤੇ ਗਲਫ ਸਟ੍ਰੀਮ ਦੀ ਇੱਕ ਉਡਾਣ ਸ਼ਾਮਲ ਹੈ। ਏਅਰ ਇੰਡੀਆ ਦੀ ਉਡਾਣ AI-112 ਨੇ ਲੰਡਨ ਤੋਂ ਸਵੇਰੇ 6 ਵਜੇ ਦਿੱਲੀ ਪਹੁੰਚਣਾ ਸੀ। ਖਰਾਬ ਮੌਸਮ ਕਾਰਨ ਫਲਾਈਟ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ।
ਏਅਰ ਇੰਡੀਆ ਦੀ ਦੂਜੀ ਫਲਾਈਟ ਦੁਬਈ ਤੋਂ ਦਿੱਲੀ ਜਾ ਰਹੀ ਸੀ। ਗਲਫ ਸਟ੍ਰੀਮ ਦੀ ਫਲਾਈਟ ਬਹਿਰੀਨ ਤੋਂ ਦਿੱਲੀ ਜਾ ਰਹੀ ਸੀ। ਸਪਾਈਸ ਜੈੱਟ ਦੀ ਇੱਕ ਫਲਾਈਟ ਪੁਣੇ ਤੋਂ ਜਾ ਰਹੀ ਸੀ ਜਦਕਿ ਦੂਜੀ ਗੁਹਾਟੀ ਤੋਂ ਦਿੱਲੀ ਜਾ ਰਹੀ ਸੀ। ਲੰਡਨ-ਦਿੱਲੀ ਏਅਰ ਇੰਡੀਆ ਦੀ ਫਲਾਈਟ ‘ਚ ਸਵਾਰ ਬ੍ਰਿਟਿਸ਼-ਭਾਰਤੀ ਅਦਿਤ ਨੇ ਕਿਹਾ ਕਿ ਯਾਤਰੀ ਪਰੇਸ਼ਾਨ ਹੋ ਰਹੇ ਸਨ ਪਰ ਏਅਰ ਇੰਡੀਆ ਨੇ ਉਨ੍ਹਾਂ ਨੂੰ ਦਿੱਲੀ ਭੇਜਣ ਦਾ ਇੰਤਜ਼ਾਮ ਨਹੀਂ ਕੀਤਾ।
ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚੋਂ ਇੱਕ ਔਰਤ ਦੀ ਲਾ.ਸ਼ ਬਰਾਮਦ, ਦੋ ਦਿਨ ਪਹਿਲਾਂ ਟਰੈਕਟਰ ਸਣੇ ਡੁੱਬੀਆਂ ਸਨ 3 ਔਰਤਾਂ
ਯਾਤਰੀਆਂ ਨੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਸੰਸਦ ਮੈਂਬਰ ਰਾਜਵਰਧਨ ਸਿੰਘ ਰਾਠੌਰ ਨੂੰ ਟਵੀਟ ਕਰਕੇ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਏਅਰ ਇੰਡੀਆ ਨੇ ਜਵਾਬ ਦਿੱਤਾ ਅਤੇ ਜਲਦੀ ਹੀ ਹੱਲ ਕਰਨ ਦਾ ਵਾਅਦਾ ਕੀਤਾ। ਫਿਰ ਵੀ ਲੋਕਾਂ ਨੂੰ 6 ਘੰਟੇ ਤੋਂ ਵੱਧ ਦਾ ਸਮਾਂ ਝੱਲਣਾ ਪਿਆ। ਇਸ ਤੋਂ ਬਾਅਦ ਏਅਰ ਇੰਡੀਆ ਨੇ ਕੁਝ ਯਾਤਰੀਆਂ ਨੂੰ ਵੋਲਵੋ ਬੱਸ ਰਾਹੀਂ ਅਤੇ ਕੁਝ ਨੂੰ ਕੈਬ ਰਾਹੀਂ ਦਿੱਲੀ ਭੇਜਿਆ।
ਵੀਡੀਓ ਲਈ ਕਲਿੱਕ ਕਰੋ -: