ਪਿਨਰਾਈ ਵਿਜਯਨ ਨੇ ਲਗਾਤਾਰ ਦੂਜੀ ਵਾਰ ਕੇਰਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਰਾਜਪਾਲ ਆਰਿਫ ਮੁਹੰਮਦ ਖਾਨ ਨੇ ਵੀਰਵਾਰ ਨੂੰ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਉਨ੍ਹਾਂ ਦੀ ਅਗਵਾਈ ਹੇਠ ਐਲਡੀਐਫ ਯਾਨੀ ਖੱਬਾ (ਲੈਫਟ ) ਡੈਮੋਕਰੇਟਿਕ ਫਰੰਟ ਲਗਾਤਾਰ ਦੂਜੀ ਵਾਰ ਰਾਜ ਵਿੱਚ ਸੱਤਾ ਵਿੱਚ ਆਇਆ ਹੈ।
ਖੱਬੇ ਡੈਮੋਕਰੇਟਿਕ ਫਰੰਟ (ਐਲਡੀਐਫ) ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਦੀਆਂ 140 ਸੀਟਾਂ ਵਿੱਚੋਂ 99 ਸੀਟਾਂ ਜਿੱਤੀਆਂ ਹਨ। ਵਿਰੋਧੀ ਪਾਰਟੀ ਯੂਡੀਐਫ ਭਾਜਪਾ ਨੇ 41 ਸੀਟਾਂ ਜਿੱਤੀਆਂ, ਜਦਕਿ ਭਾਰਤੀ ਜਨਤਾ ਪਾਰਟੀ ਰਾਜ ਦੀ ਇੱਕ ਵੀ ਸੀਟ ਨਹੀਂ ਜਿੱਤ ਸਕੀ।
ਇਹ ਵੀ ਪੜ੍ਹੋ : ਪਿੰਡ ਵਾਸੀਆਂ ਨੇ ਘੇਰਿਆ BJP ਵਿਧਾਇਕ, ਕਿਹਾ – ‘ਜਦ ਵੋਟਾਂ ਮੰਗਣ ਆਓਗੇ, ਓਦੋ ਡਾਂਗ ਤਿਆਰ ਰਹੇਗੀ’
ਭਾਜਪਾ ਨੂੰ ਉਮੀਦ ਸੀ ਕਿ ਉਹ ਇਸ ਵਾਰ ਕੇਰਲਾ ਵਿਧਾਨ ਸਭਾ ਚੋਣਾਂ ਵਿੱਚ ਵੀ ਘੱਟੋ ਘੱਟ ਇੱਕ ਸੀਟ ਜਿੱਤੇਗੀ। ਪਰ ਭਾਜਪਾ ਤੋਂ ਜਿੱਤ ਦੇ ਮਜ਼ਬੂਤ ਦਾਅਵੇਦਾਰ ਸੂਬਾ ਪ੍ਰਧਾਨ ਕੇ ਸੁਰੇਂਦਰਨ ਮੰਜੇਸ਼ਵਰ ਸੀਟ ਤੋਂ ਹਾਰ ਗਏ। ਮੈਟਰੋਮੈਨ ਸ਼੍ਰੀਧਰਨ ਨੂੰ ਵੀ ਆਪਣੀ ਸੀਟ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਕੇਰਲ ਵਿੱਚ ਕਈ ਦਹਾਕਿਆਂ ਤੋਂ ਇਹ ਰਵਾਇਤ ਰਹੀ ਹੈ ਕਿ ਐਲਡੀਐਫ ਅਤੇ ਯੂਡੀਐਫ ਗੱਠਜੋੜ ਸੱਤਾ ਵਿੱਚ ਆਇਆ ਹੈ, ਪਰ ਇਸ ਵਾਰ ਇਹ ਲੜੀ ਟੁੱਟ ਗਈ ਜਦੋਂ ਐਲਡੀਐਫ ਦੀ ਸਰਕਾਰ ਆਈ।
ਇਹ ਵੀ ਦੇਖੋ : RSS ਦੇ ਕੈਂਪ ‘ਚ ਵੜਕੇ ਕਿਸਾਨਾਂ ਨੇ ਪਾਇਆ ਗਾਹ, ਖਿਲਾਰੀਆਂ ਕੁਰਸੀਆਂ, ਪੁਲਿਸ ਨਾਲ ਟਕਰਾਅ ਵੇਖੋ Live…